Home ਦੇਸ਼ ਮੁੰਬਈ ‘ਚ LPG ਸਿਲੰਡਰ ਫਟਣ ਕਾਰਨ 2 ਬੱਚਿਆਂ ਸਮੇਤ 4 ਲੋਕ ਸੜੇ

ਮੁੰਬਈ ‘ਚ LPG ਸਿਲੰਡਰ ਫਟਣ ਕਾਰਨ 2 ਬੱਚਿਆਂ ਸਮੇਤ 4 ਲੋਕ ਸੜੇ

0

ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਅੱਗ ਲੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਧਾਰਾਵੀ ਇਲਾਕੇ ਦੀ ਹੈ ਜਿੱਥੇ ਬੀਤੀ ਅੱਧੀ ਰਾਤ ਨੂੰ ਇੱਕ ਕਮਰੇ ਵਿੱਚ ਇੱਕ ਐਲ.ਪੀ.ਜੀ. ਸਿਲੰਡਰ ਨੂੰ ਅੱਗ ਲੱਗਣ ਨਾਲ ਦੋ ਮਾਸੂਮ ਬੱਚਿਆਂ ਸਮੇਤ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ।

ਇਸ ਦੇ ਨਾਲ ਹੀ ਦੂਸਰੀ ਘਟਨਾ ਲੈਮਿੰਗਟਨ ਰੋਡ ‘ਤੇ ਵਾਪਰੀ, ਜਿੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ 8 ਘੰਟੇ ਤੋਂ ਵੱਧ ਦੀ ਮੁਸ਼ੱਕਤ ਤੋਂ ਬਾਅਦ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੀਤੀ ਅੱਧੀ ਰਾਤ ਨੂੰ ਸਾਯਨ-ਧਾਰਵੀ ਲਿੰਕ ਰੋਡ ‘ਤੇ ਰਾਜੀਵ ਗਾਂਧੀ ਸਪੋਰਟਸ ਕਲੱਬ ਦੇ ਨੇੜੇ ਸਥਿਤ ਦੋ ਮੰਜ਼ਿਲਾ ਇਮਾਰਤ ਦੇ ਇਕ ਕਮਰੇ ‘ਚ ਵਾਪਰੀ।

ਇਕ ਸਿਵਲ ਅਧਿਕਾਰੀ ਨੇ ਦੱਸਿਆ ਕਿ ਅੱਗ ਸਿਰਫ ਐਲ.ਪੀ.ਜੀ. ਸਿਲੰਡਰ ਤੱਕ ਸੀਮਤ ਸੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ 12.10 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਸੀ। ਅਧਿਕਾਰੀ ਮੁਤਾਬਕ ਘਟਨਾ ‘ਚ 4 ਅਤੇ 5 ਸਾਲ ਦੇ ਦੋ ਬੱਚੇ ਅਤੇ 19 ਅਤੇ 30 ਸਾਲ ਦੇ ਦੋ ਹੋਰ ਲੋਕ ਝੁਲਸ ਗਏ।

ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਚਾਰਾਂ ਨੂੰ ਸਾਯਨ ਹਸਪਤਾਲ ਲੈ ਗਈ। ਬੀਤੀ ਰਾਤ ਨੂੰ ਹੀ ਅੱਗ ਲੱਗਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਲੈਮਿੰਗਟਨ ਰੋਡ ‘ਤੇ ਸਥਿਤ ਇਕ ਮੰਜ਼ਿਲਾ ਸਰਸਵਤੀ ਭਵਨ ਦੀ ਜ਼ਮੀਨੀ ਮੰਜ਼ਿਲ ‘ਤੇ ਸਥਿਤ ਗੋਦਾਮ ‘ਚ ਰਾਤ 11.33 ਵਜੇ ਅੱਗ ਲੱਗ ਗਈ। ਇਕ ਹੋਰ ਸਿਵਲ ਅਧਿਕਾਰੀ ਨੇ ਦੱਸਿਆ ਕਿ ਫਾਇਰਫਾਈਟਰਜ਼ ਨੇ ਅੱਠ ਘੰਟੇ ਤੋਂ ਵੱਧ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

NO COMMENTS

LEAVE A REPLY

Please enter your comment!
Please enter your name here

Exit mobile version