Homeਦੇਸ਼ਪੁਰਾਣੀ ਮਿੱਟੀ ਦੀ ਇਮਾਰਤ ਦੇ ਡਿੱਗਣ ਨਾਲ ਇੱਕ ਹੀ ਪਰਿਵਾਰ ਦੇ ਚਾਰ...

ਪੁਰਾਣੀ ਮਿੱਟੀ ਦੀ ਇਮਾਰਤ ਦੇ ਡਿੱਗਣ ਨਾਲ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ

ਨਾਗਰਕੁਨਰੂਲ: ਤੇਲੰਗਾਨਾ ਦੇ ਨਾਗਰਕੁਨਰੂਲ ਜ਼ਿਲ੍ਹੇ (Nagarkunrul District) ਦੇ ਵਨਾਪਤਲਾ ਪਿੰਡ ਵਿੱਚ ਅੱਜ ਤੜਕੇ ਇੱਕ ਪੁਰਾਣੀ ਮਿੱਟੀ ਦੀ ਇਮਾਰਤ ਦੇ ਡਿੱਗਣ ਨਾਲ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ । ਜਿਸ ਵਿੱਚ ਮਾਂ ਅਤੇ ਤਿੰਨ ਬੱਚੇ ਸ਼ਾਮਲ ਸਨ ਜਦੋਂ ਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਪੁਲਿਸ ਮੁਤਾਬਕ ਪਰਿਵਾਰ ਵਿੱਚ ਮਾਤਾ, ਪਿਤਾ, ਦੋ ਬੇਟੀਆਂ ਅਤੇ ਇਕ ਬੇਟਾ ਸ਼ਾਮਲ ਹੈ, ਜੋ ਆਪਣੀ ਮਿੱਟੀ ਦੀ ਇਮਾਰਤ ਵਿੱਚ ਸੁੱਤੇ ਹੋਏ ਸਨ।

ਤੇਜ਼ ਬਰਸਾਤ ਕਾਰਨ ਕਰੀਬ 3 ਵਜੇ ਮਕਾਨ ਦਾ ਪੁਰਾਣਾ ਢਾਂਚਾ ਉਨ੍ਹਾਂ ‘ਤੇ ਡਿੱਗ ਗਿਆ। ਮਾਂ, ਦੋ ਧੀਆਂ ਅਤੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਪਿਤਾ ਭਾਸਕਰ (28) ਨੂੰ ਇਲਾਜ ਲਈ ਨਗਰਕੁਨਰੂਲ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਪਦਮਾ (26), ਜੁੜਵਾਂ ਧੀਆਂ- ਪੱਪੀ (6), ਵਸੰਤਾ (6) ਅਤੇ 10 ਮਹੀਨੇ ਦੇ ਬੇਟੇ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments