Sports News : ਭਾਰਤ ਦੇ ਸਾਬਕਾ ਸਟਾਰ ਖਿਡਾਰੀ ਸ਼ਿਖਰ ਧਵਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਾਬਕਾ ਖਿਡਾਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੁੱਛਗਿੱਛ ਲਈ ਬੁਲਾਇਆ ਹੈ। ਧਵਨ ਨੂੰ ਈ.ਡੀ. ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਬਾਰੇ ਤਲਬ ਕੀਤਾ ਹੈ। ਧਵਨ ਨੂੰ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਵਿੱਤੀ ਲੈਣ-ਦੇਣ ਦਾ ਮਾਮਲੇ ਵਿੱਚ ਹੋ ਰਹੀ ਹੈ ਪੁੱਛਗਿੱਛ
ਧਵਨ ਦਾ ਇਹ ਮਾਮਲਾ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ ਨਾਲ ਸਬੰਧਤ ਹੈ। ਈ.ਡੀ. ਧਵਨ ਤੋਂ ਪ੍ਰਚਾਰ ਵਿੱਚ ਵਰਤੀ ਗਈ ਉਨ੍ਹਾਂ ਦੀ ਤਸਵੀਰ ਬਾਰੇ ਪੁੱਛਗਿੱਛ ਕਰੇਗਾ। ਅਧਿਕਾਰੀਆਂ ਅਨੁਸਾਰ, ਧਵਨ ਤੋਂ ਪੁੱਛਗਿੱਛ ਇਸ ਸਮੇਂ ਚੱਲ ਰਹੀ ਹੈ। ਈ.ਡੀ. ਧਵਨ ਤੋਂ ਵਿੱਤੀ ਲੈਣ-ਦੇਣ ਮਨੀ ਲਾਂਡਰਿੰਗ ਬਾਰੇ ਪੁੱਛਗਿੱਛ ਕਰ ਰਹੀ ਹੈ।
ਰੈਨਾ ਤੋਂ ਵੀ ਕੀਤੀ ਗਈ ਪੁੱਛਗਿੱਛ
ਸ਼ਿਖਰ ਤੋਂ ਪਹਿਲਾਂ ਸੁਰੇਸ਼ ਰੈਨਾ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈ.ਡੀ. ਨੇ ਉਨ੍ਹਾਂ ਨੂੰ ਵੀ ਸੰਮਨ ਭੇਜੀਆ ਸੀ। ਦਰਅਸਲ ਰੈਨਾ ਐਪਸ 1xbet ਨਾਲ ਜੁੜਿਆ ਹੋਇਆ ਹੈ। ਈ.ਡੀ. ਨੇ ਇਸ ਬਾਰੇ ਸਟਾਰ ਖਿਡਾਰੀ ਤੋਂ 8 ਘੰਟੇ ਪੁੱਛਗਿੱਛ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਈ.ਡੀ. ਇਸ ਐਪ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਪ੍ਰਚਾਰ ਤੋਂ ਕੀਤੀ ਗਈ ਕਮਾਈ ਅਤੇ ਦੋਵਾਂ ਧਿਰਾਂ ਵਿਚਕਾਰ ਸੰਚਾਰ ਦੇ ਮਾਧਿਅਮ ਦੇ ਬਾਰੇ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ।
