Home ਹਰਿਆਣਾ ਮਹਿੰਦਰਗੜ੍ਹ ਦੇ ਕਨੀਨਾ ਨਗਰਪਾਲਿਕਾ ਦੇ ਸਾਬਕਾ ਮੁਖੀ ਰਾਜੇਂਦਰ ਸਿੰਘ ਲੋਢਾ ਦੀ ਸੜਕ...

ਮਹਿੰਦਰਗੜ੍ਹ ਦੇ ਕਨੀਨਾ ਨਗਰਪਾਲਿਕਾ ਦੇ ਸਾਬਕਾ ਮੁਖੀ ਰਾਜੇਂਦਰ ਸਿੰਘ ਲੋਢਾ ਦੀ ਸੜਕ ਹਾਦਸੇ ’ਚ ਹੋਈ ਮੌਤ

0

ਮਹਿੰਦਰਗੜ੍ਹ : ਮਹਿੰਦਰਗੜ੍ਹ ਦੇ ਕਨੀਨਾ ਨਗਰਪਾਲਿਕਾ ਦੇ ਸਾਬਕਾ ਮੁਖੀ ਰਾਜੇਂਦਰ ਸਿੰਘ ਲੋਢਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਨੂੰਹ ਕਨੀਨਾ ਨਗਰ ਪਾਲਿਕਾ ਦੀ ਮੌਜੂਦਾ ਚੇਅਰਪਰਸਨ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਸ਼ਾਮ ਨੂੰ ਹੋਇਆ, ਜਦੋਂ ਉਹ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਰਾਜਿੰਦਰ ਸਿੰਘ ਲੋਢਾ ਵੀਰਵਾਰ ਨੂੰ ਰੇਵਾੜੀ ਤੋਂ ਰਾਜਸਥਾਨ ਵੱਲ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਇਸੇ ਦੌਰਾਨ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਰਾਜਿੰਦਰ ਸਿੰਘ ਲੋਢਾ ਨੂੰ ਰੇਵਾੜੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਦੇਰ ਰਾਤ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਉਹਨਾਂ ਦੇ ਨਾਲ ਮੌਜੂਦ ਇੱਕ ਬੰਦੇ ਨੂੰ ਵੀ ਗੰਭੀਰ ਸੱਟ ਲੱਗੀ ਹੈ। ਲੋਕਾਂ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਕਨੀਨਾ ਕਸਬੇ ਦੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸੋਗ ਮਨਾਇਆ। ਉੱਥੇ ਹੀ ਕਈ ਪ੍ਰਾਈਵੇਟ ਵਿਦਿਅਕ ਅਦਾਰੇ ਵੀ ਬੰਦ ਰਹੇ।

ਤਿੰਨ ਵਾਰ ਲੜੀਆਂ ਕਨੀਨਾ ਵਿਧਾਨ ਸਭਾ ਚੋਣਾਂ, ਪਰ ਨਹੀਂ ਬਣ ਸਕੇ ਵਿਧਾਇਕ

ਰਾਜਿੰਦਰ ਲੋਢਾ ਨੇ ਤਿੰਨ ਵਾਰ ਕਨੀਨਾ ਵਿਧਾਨ ਸਭਾ ਦੀ ਚੋਣ ਵੀ ਲੜੀ, ਪਰ ਵਿਧਾਇਕ ਨਹੀਂ ਬਣ ਸਕੇ। ਰਾਜਿੰਦਰ ਲੋਢਾ ਸਾਲ 1987 ਤੋਂ 1991 ਅਤੇ ਬਾਅਦ ਵਿੱਚ 1995 ਤੋਂ 2000 ਤੱਕ ਨਗਰ ਪਾਲਿਕਾ ਕਨੀਨਾ ਦੇ ਚੇਅਰਮੈਨ ਵੀ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version