Home Lifestyle ਕਾਲੇ ਬੁੱਲ੍ਹਾਂ ਨੂੰ ਫਿਰ ਤੋਂ ਗੁਲਾਬੀ ਬਣਾਉਣ ਦੇ ਲਈ ਅਪਣਾਓ ਇਹ ਤਰੀਕੇ

ਕਾਲੇ ਬੁੱਲ੍ਹਾਂ ਨੂੰ ਫਿਰ ਤੋਂ ਗੁਲਾਬੀ ਬਣਾਉਣ ਦੇ ਲਈ ਅਪਣਾਓ ਇਹ ਤਰੀਕੇ

0

Life Style : ਕੈਮੀਕਲ ਵਾਲੀ ਲਿਪਸਟਿਕ ਦੀ ਵਰਤੋਂ ਨਾਲ ਬੁੱਲ੍ਹ ਕਾਲੇ ਹੋ ਜਾਂਦੇ ਹਨ। ਕਈ ਵਾਰ ਸਿਗਰਟਨੋਸ਼ੀ, ਪਾਣੀ ਦੀ ਘਾਟ ਅਤੇ ਕੈਮੀਕਲ ਵਾਲੀ ਲਿਪਸਟਿਕ ਦੀ ਜ਼ਿਆਦਾ ਵਰਤੋਂ ਕਰਨ ਕਾਰਨ, ਉਨ੍ਹਾਂ ਦਾ ਰੰਗ ਹੌਲੀ-ਹੌਲੀ ਕਾਲਾ ਹੋਣ ਲੱਗਦਾ ਹੈ। ਬਹੁਤ ਸਾਰੇ ਲੋਕ ਬੁੱਲ੍ਹਾਂ ਦਾ ਰੰਗ ਵਾਪਸ ਲਿਆਉਣ ਲਈ ਮਹਿੰਗੇ ਉਤਪਾਦਾਂ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਕੁਝ ਕੁਦਰਤੀ ਤਰੀਕਿਆਂ ਦੀ ਤਲਾਸ਼ ਵਿੱਚ ਹੋ, ਤਾਂ ਆਓ ਜਾਣਦੇ ਹਾਂ

ਇਨ੍ਹਾਂ ਉਪਾਵਾਂ ਨੂੰ ਅਪਣਾਉਣ ਦੇ ਨਾਲ-ਨਾਲ, ਤੁਹਾਨੂੰ ਕੁਝ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਬੁੱਲ੍ਹ ਕਾਲੇ ਹੋ ਰਹੇ ਹਨ, ਤਾਂ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਬਹੁਤ ਜ਼ਿਆਦਾ ਮੈਟ ਜਾਂ ਕੈਮੀਕਲ ਵਾਲੀ ਲਿਪਸਟਿਕ ਲਗਾਉਣ ਤੋਂ ਬਚਣਾ ਚਾਹੀਦਾ ਹੈ। ਬੁੱਲ੍ਹਾਂ ਨੂੰ ਵਾਰ-ਵਾਰ ਦੰਦਾਂ ਨਾਲ ਕੱਟਣ ਜਾਂ ਚਬਾਉਣ ਦੀ ਆਦਤ ਜੇਕਰ ਹੈ ਤਾਂ ਉਸਨੂੰ ਵੀ ਛੱਡ ਦਿਓ। ਸਿਗਰਟਨੋਸ਼ੀ ਤੋਂ ਦੂਰੀ ਬਣਾਓ। ਇਸ ਨਾਲ ਬੁੱਲ੍ਹ ਜਲਦੀ ਕਾਲੇ ਹੋ ਸਕਦੇ ਹਨ।

ਕਾਲੇ ਬੁੱਲ੍ਹਾਂ ਨੂੰ ਫਿਰ ਤੋਂ ਗੁਲਾਬੀ ਬਣਾਉਣ ਦੇ ਲਈ ਅਪਣਾਓ ਇਹ ਤਰੀਕੇ

ਨਿੰਬੂ ਦਾ ਰਸ

ਕਾਲੇ ਬੁੱਲ੍ਹਾਂ ਦੇ ਇਲਾਜ ਲਈ ਨਿੰਬੂ ਦਾ ਇਸਤੇਮਾਲ ਕਰ ਸਕਦੇ ਹਨ। ਇਸ ਵਿੱਚ ਸਿਟਰਿਕ ਐਸਿਡ ਹੁੰਦਾ ਹੈ, ਜੋ ਇੱਕ ਕੁਦਰਤੀ ਬਲੀਚਿੰਗ ਏਜੰਟ ਵਜੋਂ ਕੰਮ ਕਰਦਾ ਹੈ। ਇਸਨੂੰ ਲਗਾਉਣ ਲਈ, ਇੱਕ ਕਟੋਰੀ ਵਿੱਚ ਤਾਜ਼ੇ ਨਿੰਬੂ ਦਾ ਰਸ ਨਿਚੋੜੋ। ਫਿਰ, ਇਸ ਜੂਸ ਨੂੰ ਸਿੱਧੇ ਆਪਣੇ ਬੁੱਲ੍ਹਾਂ ‘ਤੇ ਰੂੰ ਦੇ ਗੋਲੇ ਜਾਂ ਆਪਣੀਆਂ ਉਂਗਲਾਂ ਦੀ ਵਰਤੋਂ ਕਰਕੇ ਲਗਾਓ। ਇਸਨੂੰ 10 ਤੋਂ 15 ਮਿੰਟ ਲਈ ਲੱਗਾ ਰਹਿਣ ਦਿਓ। ਫਿਰ, ਪਾਣੀ ਨਾਲ ਕੁਰਲੀ ਕਰੋ। ਇਸ ਤੋਂ ਬਾਅਦ, ਆਪਣੇ ਬੁੱਲ੍ਹਾਂ ਨੂੰ ਨਮੀ ਦੇਣਾ ਯਕੀਨੀ ਬਣਾਓ। ਇਸਨੂੰ ਨਿਯਮਿਤ ਤੌਰ ‘ਤੇ ਦੁਹਰਾਓ ਜਦੋਂ ਤੱਕ ਬੁੱਲ੍ਹਾਂ ਦਾ ਰੰਗ ਹਲਕਾ ਨਹੀਂ ਹੋ ਜਾਂਦਾ।

ਸ਼ਹਿਦ

ਇਸ ਨੂੰ ਲਗਾਉਣ ਨਾਲ ਨਾ ਸਿਰਫ਼ ਤੁਹਾਡੇ ਬੁੱਲ੍ਹਾਂ ਤੋਂ ਕਾਲੇ ਧੱਬੇ ਦੂਰ ਹੋਣਗੇ ਸਗੋਂ ਉਨ੍ਹਾਂ ਨੂੰ ਨਮੀ ਵੀ ਮਿਲੇਗੀ ਇਸਨੂੰ ਆਪਣੀਆਂ ਉਂਗਲਾਂ ਜਾਂ ਸਾਫ਼ ਰੂੰ ਦੇ ਫੰਬੇ ਦੀ ਵਰਤੋਂ ਕਰਕੇ ਸਿੱਧੇ ਆਪਣੇ ਬੁੱਲ੍ਹਾਂ ‘ਤੇ ਲਗਾਓ। ਇਸਨੂੰ 10-15 ਮਿੰਟਾਂ ਲਈ ਲੱਗਾ ਰਹਿਣ ਦਿਓ। ਫਿਰ, ਆਪਣੇ ਬੁੱਲ੍ਹਾਂ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਵੋਂ। ਆਪਣੇ ਬੁੱਲ੍ਹਾਂ ਨੂੰ ਹੌਲੀ-ਹੌਲੀ ਸੁਕਾਓ ਅਤੇ ਉਨ੍ਹਾਂ ਨੂੰ ਪੋਸ਼ਣ ਦੇਣ ਲਈ ਹਾਈਡ੍ਰੇਟਿੰਗ ਲਿਪ ਬਾਮ ਦੀ ਵਰਤੋਂ ਕਰੋ। ਇਸ ਵਿਧੀ ਨੂੰ ਨਿਯਮਿਤ ਤੌਰ ‘ਤੇ ਉਦੋਂ ਤੱਕ ਦੁਹਰਾਓ ਜਦੋਂ ਤੱਕ ਤੁਹਾਡੇ ਬੁੱਲ੍ਹ ਚਮਕਦਾਰ ਨਾ ਹੋ ਜਾਣ।

ਨਾਰੀਅਲ ਤੇਲ

ਨਾਰੀਅਲ ਤੇਲ ਨਾ ਸਿਰਫ਼ ਬੁੱਲ੍ਹਾਂ ਦੇ ਰੰਗ ਨੂੰ ਨਿਖਾਰਦਾ ਹੈ, ਸਗੋਂ ਉਨ੍ਹਾਂ ਦੀ ਮੁਰੰਮਤ ਅਤੇ ਪੋਸ਼ਣ ਦੇਣ ਦਾ ਕੰਮ ਵੀ ਕਰਦਾ ਹੈ। ਇਹ ਇੱਕ ਕੁਦਰਤੀ ਨਮੀ ਦੇਣ ਵਾਲਾ ਹੈ ਜੋ ਕਾਲੇ ਜਾਂ ਰੰਗਦਾਰ ਬੁੱਲ੍ਹਾਂ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਨੂੰ ਆਪਣੀ ਉਂਗਲਾਂ ‘ਤੇ ਥੋੜ੍ਹੀ ਜਿਹੀ ਮਾਤਰਾ ਲਗਾਓ। ਇਸਦੇ ਲਈ ਆਰਗੈਨਿਕ ਨਾਰੀਅਲ ਤੇਲ ਦੀ ਵਰਤੋਂ ਕਰੋ। ਤੇਲ ਨੂੰ ਹੌਲੀ-ਹੌਲੀ ਗੋਲਾਕਾਰ ਗਤੀ ਵਿੱਚ ਆਪਣੇ ਬੁੱਲ੍ਹਾਂ ‘ਤੇ ਮਾਲਿਸ਼ ਕਰੋ। ਇਸਨੂੰ ਰਾਤ ਭਰ ਲੱਗਾ ਰਹਿਣ ਦਿਓ। ਸਵੇਰੇ ਪਾਣੀ ਨਾਲ ਸ਼ਾਫ ਕਰ ਲਵੋਂ।

ਖੀਰਾ

ਕਾਲੇ ਬੁੱਲ੍ਹਾਂ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਖੀਰਾ ਵੀ ਲਗਾ ਸਕਦੇ ਹੋ। ਇਸ ਵਿੱਚ ਕੁਦਰਤੀ ਤੱਤ ਹੁੰਦੇ ਹਨ, ਜਿਸ ਵਿੱਚ ਚਮੜੀ ਨੂੰ ਨਿਖਾਰਨ ਵਾਲੇ ਗੁਣ ਹੁੰਦੇ ਹਨ। ਕਾਲੇ ਬੁੱਲ੍ਹਾਂ ਨੂੰ ਵੀ ਚਮਕਾਉਣ ਵਿੱਚ ਮਦਦ ਕਰ ਸਕਦਾ ਹੈ। ਇਸਦੇ ਲਈ ਇੱਕ ਤਾਜ਼ੇ ਖੀਰੇ ਨੂੰ ਪਤਲੇ-ਪਤਲੇ ਟੁਕੜਿਆਂ ਵਿੱਚ ਕੱਟ ਲਓ। ਫਿਰ ਖੀਰੇ ਦੇ ਇੱਕ ਟੁਕੜੇ ਨੂੰ ਆਪਣੇ ਬੁੱਲ੍ਹਾਂ ‘ਤੇ ਕੁਝ ਮਿੰਟਾਂ ਤੱਕ ਹੌਲੀ-ਹੌਲੀ ਮਾਲਿਸ਼ ਕਰੋ। ਜਾਂ ਫਿਰ ਤੁਸੀਂ ਖੀਰੇ ਨੂੰ ਪੀਸ ਲਵੋ ਜਾਂ ਕੱਦੂ ਕੱਸ ਕਰ ਲਵੋਂ ਅਤੇ ਉਸ ਦਾ ਰਸ ਕੱਢ ਲਵੋਂ। ਇਸਨੂੰ ਬੁੱਲ੍ਹਾਂ ‘ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ।

ਚੁਕੰਦਰ

ਚੁਕੰਦਰ ਦੀ ਮਦਦ ਨਾਲ ਕਾਲੇ ਬੁੱਲ੍ਹਾਂ ਨੂੰ ਗੁਲਾਬੀ ਵੀ ਬਣਾ ਸਕਦੇ ਹੋ। ਇਸ ਵਿੱਚ ਪਿਗਮੇਂਨਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਾਲੇ ਬੁੱਲ੍ਹਾਂ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਲਈ, ਤਾਜ਼ੇ ਚੁਕੰਦਰ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਪੀਸ ਲਓ। ਇਸਦਾ ਰਸ ਕੱਢ ਲਓ। ਇੱਕ ਰੂੰ ਦੇ ਗੋਲੇ ਜਾਂ ਆਪਣੀਆਂ ਉਂਗਲਾਂ ਦੀ ਵਰਤੋਂ ਕਰਕੇ ਰਸ ਨੂੰ ਸਿੱਧਾ ਆਪਣੇ ਬੁੱਲ੍ਹਾਂ ‘ਤੇ ਲਗਾਓ। ਇਸਨੂੰ 10-15 ਮਿੰਟ ਤੱਕ ਲੱਗਾ ਰਹਿਣ ਦਵੋਂ। ਫਿਰ ਪਾਣੀ ਨਾਲ ਸਾਫ਼ ਕਰ ਲਵੋਂ।

NO COMMENTS

LEAVE A REPLY

Please enter your comment!
Please enter your name here

Exit mobile version