Home ਹਰਿਆਣਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਦੇ ਬਾਹਰ ਹੋਈ ਫਾਇਰਿੰਗ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਦੇ ਬਾਹਰ ਹੋਈ ਫਾਇਰਿੰਗ

0

ਹਰਿਆਣਾ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹਰਿਆਣਾ ਦੇ ਗੋਂਦਰ ਪਿੰਡ ਵਿੱਚ ਹੋਈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਟਾਈਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਦੇ ਨਾਮ ਨਾਲ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਸ ਵਾਰਦਾਤ ਦਾ ਦਾਵਾ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਘਰ (ਗੌਂਡਰ ਪਿੰਡ, ਹਰਿਆਣਾ) ‘ਤੇ ਅੱਜ ਆਸਟ੍ਰੀਅਨ-ਮੇਡ ਹਥਿਆਰ ਨਾਲ ਗੋਲੀਆਂ ਚਲਾਈਆਂ ਗਈਆਂ, ਉਹ ਟਾਇਸਨ ਬਿਸ਼ਨੋਈ, ਉਸਦੇ ਭਰਾ ਅਰਜੂ ਬਿਸ਼ਨੋਈ ਅਤੇ ਹਰੀ ਬਾਕਸਰ (ਲਾਰੈਂਸ ਬਿਸ਼ਨੋਈ ਗੈਂਗ) ਦੁਆਰਾ ਚਲਾਇਆ ਗਈ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਾਇਕ ਦਿਲਜੀਤ ਦੋਸਾਂਝ, ਉਸਦੀ ਮੈਨੇਜਰ ਸੋਨਾਲੀ ਅਤੇ ਗੁਰਪ੍ਰਤਾਪ ਕੰਗ ਨੂੰ ਪਹਿਲਾਂ ਹੀ ਇੱਕ ਸੁਨੇਹਾ ਭੇਜ ਦਿੱਤਾ ਗਿਆ ਸੀ।  ਦਾਅਵਾ ਕੀਤਾ ਗਿਆ ਹੈ ਕਿ ਕਰਮਚਾਰੀ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਅਖੌਤੀ ਨਕਲੀ ਸ਼ੋਅ ਰਾਹੀਂ ਉਨ੍ਹਾਂ ਦਾ ਵੱਡੇ ਪੱਧਰ ‘ਤੇ ਫਾਇਦਾ ਉਠਾਉਣ ਦੀ ਗੱਲ ਕਹੀ ਗਈ ਸੀ, ਜਿਸ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ।

ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਟੂਰ ਦੌਰਾਨ ਪੰਜਾਬ ਦੀ ਇੱਕ ਕੁੜੀ ਨੂੰ ਸੁਨਹਿਰੇ ਸੁਪਨੇ ਦਿਖਾ ਕੇ ਧੋਖਾ ਦਿੱਤਾ ਗਿਆ ਅਤੇ ਕਲਾਕਾਰ ਦਿਲਜੀਤ ਦੇ ਨਾਮ ‘ਤੇ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ। ਹਾਲਾਂਕਿ, ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੱਕ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਸੰਭਵ ਹੈ ਕਿ ਉਹ ਇਨ੍ਹਾਂ ਗੱਲਾਂ ਤੋਂ ਅਣਜਾਣ ਹੋਣ। ਇਸੇ ਕਰਕੇ ਕਥਿਤ ਤੌਰ ‘ਤੇ ਕਈ ਵਾਰ ਸੁਨੇਹੇ ਭੇਜ ਕੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਤੋਂ ਇਨ੍ਹਾਂ ਲੋਕਾਂ ਨੂੰ ਵੱਖ ਕਰਨ ਦੀ ਗੱਲ ਕਹੀ ਗਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version