Home ਦੇਸ਼ ਮਹਾਰਾਸ਼ਟਰ ਦੇ ਠਾਣੇ ’ਚ ਅੱਗ ਦਾ ਕਹਿਰ, 22 ਦੋਪਹੀਆ ਵਾਹਨਾਂ ਸਣੇ ਆਟੋ...

ਮਹਾਰਾਸ਼ਟਰ ਦੇ ਠਾਣੇ ’ਚ ਅੱਗ ਦਾ ਕਹਿਰ, 22 ਦੋਪਹੀਆ ਵਾਹਨਾਂ ਸਣੇ ਆਟੋ ਸੜਿਆ

0

ਠਾਣੇ: ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਇੱਕ ਸਕੂਲ ਨੇੜੇ ਖੁੱਲ੍ਹੇ ਮੈਦਾਨ ਵਿੱਚ ਭਿਆਨਕ ਅੱਗ ਲੱਗਣ ਕਾਰਨ 23 ਵਾਹਨ ਸੜ ਕੇ ਸੁਆਹ ਹੋ ਗਏ। ਇਨ੍ਹਾਂ ਵਿੱਚ ਇੱਕ ਆਟੋ-ਰਿਕਸ਼ਾ ਅਤੇ 22 ਦੋਪਹੀਆ ਵਾਹਨ ਸ਼ਾਮਲ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਸਥਾਨਕ ਅਧਿਕਾਰੀਆਂ ਅਨੁਸਾਰ, ਅੱਗ ਦੀ ਇਹ ਘਟਨਾ ਸਾਬੇਗਾਂਵ ਇਲਾਕੇ ਵਿੱਚ ਦਿਵਾ ਨੈਸ਼ਨਲ ਇੰਗਲਿਸ਼ ਸਕੂਲ ਦੇ ਹਾਲ ਪਿੱਛੇ ਆਦਰਸ਼ ਵਿਦਿਆਲਿਆ ਨੇੜੇ ਵਾਪਰੀ। ਇੱਥੇ ਸੜਕ ਕਿਨਾਰੇ ਕਈ ਵਾਹਨ ਖੜ੍ਹੇ ਹੋਏ ਸਨ।

ਠਾਣੇ ਮਹਾਨਗਰਪਾਲਿਕਾ ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ (RDMC) ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਰਾਤ 2 ਵੱਜ ਕੇ 2 ਮਿੰਟ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੁਲਾਜ਼ਮ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮੰਗਲਵਾਰ ਤੜਕੇ 3 ਵੱਜ ਕੇ 16 ਮਿੰਟ ’ਤੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਹਾਲਾਂਕਿ, ਅੱਗ ਇੰਨੀ ਭਿਆਨਕ ਸੀ ਕਿ ਮੈਦਾਨ ਵਿੱਚ ਖੜ੍ਹੇ 23 ਵਾਹਨ ਪੂਰੀ ਤਰ੍ਹਾਂ ਸੜ ਗਏ।

ਅਧਿਕਾਰੀਆਂ ਮੁਤਾਬਕ, ਨੁਕਸਾਨੇ ਗਏ ਵਾਹਨਾਂ ਵਿੱਚੋਂ 15 ਦੀ ਪਛਾਣ ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਅਤੇ ਮਾਲਕਾਂ ਦੇ ਵੇਰਵਿਆਂ ਦੇ ਆਧਾਰ ’ਤੇ ਕਰ ਲਈ ਗਈ ਹੈ। ਬਾਕੀ ਵਾਹਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਬੰਧਤ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version