HomeENTERTAINMENTਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ FIR ਦਰਜ

ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ FIR ਦਰਜ

ਲੁਧਿਆਣਾ  : ਥਾਣਾ ਦਰੇਸੀ (Police Station Daresi) ਦੀ ਪੁਲਿਸ ਨੇ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਗਾਇਕ ਗੁਰਮਨ ਮਾਨ (singer Gurman Mann) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਬਿਹਾਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਦੀਪਕ ਸ਼ਰਮਾ ਦੇ ਬਿਆਨਾਂ ’ਤੇ ਇਹ ਕਾਰਵਾਈ ਕੀਤੀ ਹੈ।

ਦੀਪਕ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਹ ਯੂ-ਟਿਊਬ ‘ਤੇ ਭਜਨ ਸੁਣ ਰਿਹਾ ਸੀ ਕਿ ਅਚਾਨਕ ਉਸ ‘ਤੇ ਇਕ ਗੀਤ ਵੱਜਣ ਲੱਗਾ ਕਿ ”ਕਿਥੇ ਕੁਡੰਲੀ ਚੋ ਮਿਲੂ ਤੈਨੂ ਸੋਨੀਏ ਮੈਂ ਸ਼ਨੀ ਪੱਕਾ ਡੱਬ ‘ਚ ਰੱਖਾ”। ਉਨ੍ਹਾਂ ਦੋਸ਼ ਲਾਇਆ ਕਿ ਉਕਤ ਗੀਤ ਗਾ ਕੇ ਉਕਤ ਗਾਇਕ ਨੇ ਭਗਵਾਨ ਸ਼ਨੀ ਦੇਵਤਾ ਜੀ ਦੇ ਸਤਿਕਾਰ ਦਾ ਅਪਮਾਨ ਕੀਤਾ ਹੈ ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments