Home ਮਨੋਰੰਜਨ ਨਵੰਬਰ ਦੇ ਆਖਰੀ ਹਫ਼ਤੇ OTT ਦੇ ਸਾਰੇ ਪਲੇਟਫਾਰਮਾਂ ‘ਤੇ ਰਿਲੀਜ਼ ਹੋਣਗੀਆਂ ਫਿਲਮਾਂ...

ਨਵੰਬਰ ਦੇ ਆਖਰੀ ਹਫ਼ਤੇ OTT ਦੇ ਸਾਰੇ ਪਲੇਟਫਾਰਮਾਂ ‘ਤੇ ਰਿਲੀਜ਼ ਹੋਣਗੀਆਂ ਫਿਲਮਾਂ ਤੇ ਸੀਰੀਜ਼ਾਂ

0

ਮੁੰਬਈ : ਨਵੰਬਰ 2026 ਦੇ ਆਖਰੀ ਹਫ਼ਤੇ ਵਿੱਚ, OTT ਦੇ ਸਾਰੇ ਪਲੇਟਫਾਰਮਾਂ ‘ਤੇ ਵਿਲੱਖਣ ਫਿਲਮਾਂ ਅਤੇ ਸੀਰੀਜ਼ਾਂ ਦਾ ਹੜ੍ਹ ਆ ਰਿਹਾ ਹੈ। ਇਨ੍ਹਾਂ ਵਿੱਚ ‘ਹਨੂਮਾਨ ਅੰਸ਼’ ਅਤੇ ‘ਦ੍ਰਿਸ਼ਯਮ: ਦ ਕਨਕਲੂਜ਼ਨ’ ਤੋਂ ਲੈ ਕੇ ‘ਸਵੀਟਪੀ’ ਵਰਗੀਆਂ ਬਲਾਕਬਸਟਰ ਫਿਲਮਾਂ ਸ਼ਾਮਲ ਹਨ।  ਇਸਦਾ ਮਤਲਬ ਹੈ ਕਿ ਦਰਸ਼ਕਾਂ ਨੂੰ ਇਸ ਹਫ਼ਤੇ ਬਹੁਤ ਕੁਝ ਦੇਖਣ ਨੂੰ ਮਿਲੇਗਾ। ਤਾਂ, ਆਓ ਇਸ ਹਫ਼ਤੇ OTT ਪਲੇਟਫਾਰਮਾਂ ‘ਤੇ ਰਿਲੀਜ਼ ਹੋਣ ਵਾਲੀਆਂ ਸਾਰੀਆਂ ਫਿਲਮਾਂ ਅਤੇ ਸੀਰੀਜ਼ਾਂ ‘ਤੇ ਇੱਕ ਨਜ਼ਰ ਮਾਰੀਏ ਜਿਨ੍ਹਾਂ ਨੂੰ ਤੁਸੀਂ ਆਪਣੀ ਵਾਚਲਿਸਟ ਵਿੱਚ ਸ਼ਾਮਲ ਕਰ ਸਕਦੇ ਹੋ।

ਹਨੂਮਾਨ ਅੰਸ਼

ਹਨੂਮਾਨ ਅੰਸ਼ ਇੱਕ ਭਗਤੀ ਨਾਟਕ ਹੈ ਜੋ ਵਿਸ਼ਾਲ ਚਤੁਰਵੇਦੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਲਕਸ਼ਮਣ ਦਾਸ ਸ਼ਰਮਾ ਦੇ ਸ਼ੁਰੂਆਤੀ ਜੀਵਨ ਅਤੇ ਅਧਿਆਤਮਿਕ ਪਰਿਵਰਤਨ ਤੋਂ ਪ੍ਰੇਰਿਤ ਹੈ, ਜੋ ਬਾਅਦ ਵਿੱਚ ਨੀਮ ਕਰੋਲੀ ਬਾਬਾ ਦੇ ਰੂਪ ਵਿੱਚ ਇੱਕ ਸਤਿਕਾਰਯੋਗ ਗੁਰੂ ਬਣੇ। ਇਹ ਬਲਾਕਬਸਟਰ ਫਿਲਮ 27 ਨਵੰਬਰ, 2026 ਤੋਂ ਸੋਨੀਲਿਵ ‘ਤੇ ਸਟ੍ਰੀਮ ਕਰਨ ਲਈ ਉਪਲਬਧ ਹੋਵੇਗੀ।

ਦ੍ਰਿਸ਼ਯਮ: ਦ ਕਨਕਲੂਜ਼ਨ

ਅਜੇ ਦੇਵਗਨ ਅਭਿਨੀਤ ਦ੍ਰਿਸ਼ਯਮ ਫ੍ਰੈਂਚਾਇਜ਼ੀ ਦੀ ਤੀਜੀ ਅਤੇ ਆਖਰੀ ਫਿਲਮ ਵੀ ਬਾਕਸ ਆਫਿਸ ’ਤੇ ਬਲਾਕਬਸਟਰ ਰਹੀ ਹੈ। ਇਸ ਫਿਲਮ ਵਿੱਚ ਅਜੇ ਨੇ ਵਿਜੇ ਸਲਗਾਂਵਕਰ ਦਾ ਕਿਰਦਾਰ ਨਿਭਾਇਆ ਹੈ। ਤੀਜੇ ਭਾਗ ਵਿੱਚ ਵੀ, ਤੱਬੂ, ਰਜਤ ਕਪੂਰ, ਸ਼੍ਰੀਆ ਸਰਨ ਅਤੇ ਇਸ਼ਿਤਾ ਦੱਤਾ ਨੇ ਆਪਣੀਆਂ-ਆਪਣੀਆਂ ਭੂਮਿਕਾਵਾਂ ਵਿੱਚ ਵਾਪਸੀ ਕੀਤੀ ਹੈ, ਜਦੋਂ ਕਿ ਜੈਦੀਪ ਅਹਲਾਵਤ ਅਤੇ ਪ੍ਰਕਾਸ਼ ਰਾਜ ਦੀ ਨਵੀਂ ਐਂਟਰੀ ਹੈ। ਇਹ ਨੈੱਟਫਲਿਕਸ ‘ਤੇ 27 ਨਵੰਬਰ ਤੋਂ ਦੇਖ ਸਕੋਗੇ।

ਢਾਈ ਚਾਲ

ਇਹ ਵਿਦਿਆਰਥੀ ਰਾਜਨੀਤਿਕ ਡਰਾਮਾ ਮਯੂਰ ਭਾਰਦਵਾਜ (ਗਗਨ ਅਰੋੜਾ) ਦੀ ਕਹਾਣੀ ਦੱਸਦਾ ਹੈ, ਜਿਸਦਾ ਕਾਲਜ ਰਾਜਨੀਤੀ ਵਿੱਚ ਆਉਣਾ ਉਸਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਆਪਣੇ ਦੋਸਤਾਂ ਨਾਲ ਮਿਲ ਕੇ, ਉਹ ਕੈਂਪਸ ਮੁਕਾਬਲੇਬਾਜ਼ੀਆਂ, ਬਦਲਦੀਆਂ ਵਫ਼ਾਦਾਰੀਆਂ ਅਤੇ ਸ਼ਕਤੀ ਸੰਘਰਸ਼ਾਂ ਨੂੰ ਨੇਵੀਗੇਟ ਕਰਦਾ ਹੈ, ਨਾਲ ਹੀ ਆਪਣੇ ਸਾਬਕਾ ਸਲਾਹਕਾਰ, ਰਾਘਵੇਂਦਰ ਸ਼ਰਮਾ (ਆਦਿਲ ਜ਼ਫਰ ਖਾਨ) ਨੂੰ ਵੀ ਚੁਣੌਤੀ ਦਿੰਦਾ ਹੈ। ਇਸ ਨੂੰ JioHotstar ‘ਤੇ 27 ਨਵੰਬਰ, 2026 ਤੋਂ ਦੇਖ ਸਕਦੇ ਹੋ।

ਬਲੇਡ ਰਨਰ 2099

ਇਹ ਵਿਗਿਆਨ-ਗਲਪ ਲੜੀ ਕੋਰਾ (ਹੰਟਰ ਸ਼ੈਫਰ) ਦੀ ਕਹਾਣੀ ਦੱਸਦੀ ਹੈ, ਜੋ ਕਿ ਇੱਕ ਭਗੌੜਾ ਹੈ। ਆਪਣੇ ਅਤੀਤ ਤੋਂ ਬਚਣ ਲਈ, ਉਹ “ਬਲੇਡ ਰਨਰ” ਵਜੋਂ ਇੱਕ ਨਵੀਂ ਪਛਾਣ ਅਪਣਾਉਂਦੀ ਹੈ। ਫਿਰ ਉਹ ਓਲਵੇਨ (ਮਿਸ਼ੇਲ ਯੇਓਹ) ਨਾਲ ਟੀਮ ਬਣਾਉਂਦੀ ਹੈ। ਇਸ ਪ੍ਰਾਈਮ ਵੀਡੀਓ ‘ਤੇ 25 ਨਵੰਬਰ ਤੋਂ ਸਟ੍ਰੀਮ ਕਰ ਸਕਦੇ ਹੋਂ।

ਦ ਹੰਚਬੈਕ, ਸੋਲ ਆਫ਼ ਪੈਰਿਸ

1830 ਦੇ ਪੈਰਿਸ ’ਤੇ ਆਧਾਰਿਤ ਇਹ ਕਹਾਣੀ ਕਵਾਸੀਮੋਡੋ (ਵਿੰਸੈਂਟ ਕੈਸਲ) ਦੀ ਹੈ, ਜੋ ਪੱਥਰ ਤਰਾਸ਼ਣ ਦਾ ਕੰਮ ਕਰਨ ਵਾਲਾ ਇੱਕ ਕਾਰੀਗਰ ਹੈ। ਜਦੋਂ ਪੂਰੇ ਸ਼ਹਿਰ ਵਿੱਚ ਹੈਜ਼ੇ (ਕਾਲਰਾ) ਦੀ ਜਾਨਲੇਵਾ ਮਹਾਮਾਰੀ ਫੈਲ ਜਾਂਦੀ ਹੈ, ਤਾਂ ਉਸ ਨੂੰ ਮੈਡੀਕਲ ਪ੍ਰਯੋਗਾਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਆਪਣੀ ਪ੍ਰੇਮਿਕਾ ਐਗਨਸ (ਡੈਫਨੇ ਪਟਾਕੀਆ) ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਹ ਕਈ ਮੁਸ਼ਕਲਾਂ ਵਿੱਚ ਫਸ ਜਾਂਦਾ ਹੈ। ਇਸ ਨੂੰ 27 ਨਵੰਬਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਕਰ ਸਕਦੇ ਹੋ।

ਨੋਟਬੁੱਕ 90s – ਕਾਦਲ ਫਲੈਸ਼ਬੈਕ

ਇਹ ਇੱਕ ਤਾਮਿਲ ਰੋਮਾਂਟਿਕ ਸੀਰੀਜ਼ ਹੈ, ਜੋ ਗੌਤਮ (ਮੁਜ਼ੰਮਿਲ ਇਲਿਆਸ) ਅਤੇ ਗਾਇਤਰੀ (ਯੁਵਾ) ਦੇ ਆਲੇ-ਦੁਆਲੇ ਘੁੰਮਦੀ ਹੈ। ਇਨ੍ਹਾਂ ਦੀ ਕਹਾਣੀ ਸਕੂਲ ਦੀ ਇੱਕ ਸ਼ਰਾਰਤ ਨਾਲ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਪਹਿਲੇ ਪਿਆਰ ਵਿੱਚ ਬਦਲ ਜਾਂਦੀ ਹੈ। ਇਸ ਨੂੰ 23 ਨਵੰਬਰ ਤੋਂ ਸੋਨੀਲਿਵ ’ਤੇ ਦੇਖ ਸਕਦੇ ਹੋ।

ਸਵੀਟਪੀ

ਇਹ ਡਾਰਕ ਕਾਮੇਡੀ ਥ੍ਰਿਲਰ ਰਿਆਨਨ ਲੂਈਸ (ਐਲਾ ਪਰਨੇਲ) ਦੀ ਕਹਾਣੀ ਹੈ। ਉਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਲੋਕਾਂ ਵੱਲੋਂ ਕੀਤੀ ਜਾਂਦੀ ਬੁਲਿੰਗ ਅਤੇ ਤਿਰਸਕਾਰ ਨੂੰ ਸਹਿਣ ਕਰਦਿਆਂ ਬਿਤਾਇਆ ਹੈ। ਆਪਣੇ ਪਿਤਾ ਦੀ ਮੌਤ ਅਤੇ ਸਕੂਲ ਦੇ ਦਿਨਾਂ ਵਿੱਚ ਉਸ ਨੂੰ ਤੰਗ ਕਰਨ ਵਾਲੇ ਇੱਕ ਵਿਅਕਤੀ ਦੀ ਵਾਪਸੀ ਤੋਂ ਬਾਅਦ, ਰਿਆਨਨ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਅਤੇ ਉਸ ਨੂੰ ਕਤਲ ਕਰਨ ਵਿੱਚ ਇੱਕ ਅਜੀਬ ਜਿਹੀ ਦਿਲਚਸਪੀ ਪੈਦਾ ਹੋ ਜਾਂਦੀ ਹੈ। ਇਸ ਨੂੰ 26 ਨਵੰਬਰ ਤੋਂ ਜੀਓਹੌਟਸਟਾਰ ’ਤੇ ਦੇਖ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version