HomePunjabਕਿਸਾਨਾਂ ਨੇ ਪੰਜਾਬ ਦੇ ਇਸ ਟੋਲ ਪਲਾਜ਼ਾ 'ਤੇ ਲਗਾਇਆ ਧਰਨਾ

ਕਿਸਾਨਾਂ ਨੇ ਪੰਜਾਬ ਦੇ ਇਸ ਟੋਲ ਪਲਾਜ਼ਾ ‘ਤੇ ਲਗਾਇਆ ਧਰਨਾ

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਰਕਰਾਂ ਨੇ ਅੱਜ ਰਾਹੋਂ ਰੋਡ ਦੀ ਮਾੜੀ ਹਾਲਤ ‘ਚ ਸੁਧਾਰ ਨਾ ਕਰਨ ਦੇ ਵਿਰੋਧ ‘ਚ ਨੈਸ਼ਨਲ ਹਾਈਵੇ ‘ਤੇ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ‘ਤੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਅੱਜ ਟੋਲ ਪਲਾਜ਼ਾ ‘ਤੇ ਹੋਏ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਰਾਹੋਂ ਰੋਡ ਨੂੰ ਬਣਾਉਣ ਦੀ ਮੰਗ ਕਰ ਰਹੀ ਹੈ ਪਰ ਪੰਜਾਬ ਸਰਕਾਰ ਸੜਕ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਰਾਹੋਂ ਰੋਡ ’ਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ।

ਕਿਸਾਨ ਯੂਨੀਅਨ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ 2 ਘੰਟੇ ਤੱਕ ਧਰਨਾ ਦਿੱਤਾ ਅਤੇ ਕਿਸੇ ਵੀ ਡਰਾਈਵਰ ਨੂੰ ਟੋਲ ‘ਤੇ ਟੋਲ ਫੀਸ ਨਾ ਭਰਨ ਦਿੱਤੀ ਗਈ। ਸਾਰੇ ਵਾਹਨ ਬਿਨਾਂ ਟੋਲ ਦੇ ਬਾਹਰ ਕੱਢੇ ਜਾ ਰਹੇ ਹਨ। ਏਸੀਪੀ ਮਨਦੀਪ ਸਿੰਘ ਸੰਧੂ, ਥਾਣਾ ਇੰਚਾਰਜ ਜਗਦੇਵ ਸਿੰਘ ਧਾਲੀਵਾਲ ਸਮੇਤ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਮੌਕੇ ’ਤੇ ਮੌਜੂਦ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments