HomePunjabਜ਼ਮੀਨੀ ਵਿਵਾਦ ਕਾਰਨ ਕਿਸਾਨ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ

ਜ਼ਮੀਨੀ ਵਿਵਾਦ ਕਾਰਨ ਕਿਸਾਨ ਨੇ ਨਹਿਰ ‘ਚ ਮਾਰੀ ਛਾਲ, ਹੋਈ ਮੌਤ

ਮੋਰਿੰਡਾ : ਨਹਿਰ ਵਿੱਚ ਛਾਲ ਮਾਰ ਕੇ ਕਿਸਾਨ ਦੀ ਮੌਤ ਦੇ ਮਾਮਲੇ ਵਿੱਚ ਮੋਰਿੰਡਾ ਪੁਲਿਸ (Morinda police) ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਐੱਸ.ਐੱਚ.ਓ. ਥਾਣਾ ਸਿਟੀ ਮੋਰਿੰਡਾ ਦੇ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖੰਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਦੀ ਸਾਂਝੀ ਜਾਇਦਾਦ ਪੀਰ ਕਲੋਨੀ ਅਤੇ ਦੁਸਹਿਰਾ ਗਰਾਊਂਡ ਸਰਹਿੰਦ ‘ਚ ਹੈ।

ਇਸ ਸਬੰਧੀ ਸ੍ਰੀ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਜਾਇਦਾਦ ਨੂੰ ਲੈ ਕੇ ਉਸ ਦੇ ਪਿਤਾ ਤਰਲੋਚਨ ਸਿੰਘ ਨੂੰ ਰਣਧੀਰ ਸਿੰਘ ਚੰਡੀਗੜ੍ਹ, ਬਲਜਿੰਦਰ ਸਿੰਘ ਬਿੰਦੂ ਖੰਟ ਅਤੇ ਰਾਜਵੰਤ ਸਿੰਘ ਵਾਸੀ ਸਰਹਿੰਦ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਕਾਰਨ ਤਰਲੋਚਨ ਸਿੰਘ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਇਹ ਗੱਲ ਕਰਦਾ ਰਹਿੰਦਾ ਸੀ ਕਿ ਜਦੋਂ ਵੀ ਉਸ ਦੀ ਮੌਤ ਹੋ ਗਈ ਤਾਂ ਇਹ ਲੋਕ ਉਸ ਦੇ ਜ਼ਿੰਮੇਵਾਰ ਹੋਣਗੇ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਉਸ ਦਾ ਪਿਤਾ ਤਰਲੋਚਨ ਸਿੰਘ ਸਵੇਰੇ ਪੌਣੇ ਤਿੰਨ ਵਜੇ ਕਿਸੇ ਨੂੰ ਦੱਸੇ ਬਿਨਾਂ ਘਰੋਂ ਬਾਹਰ ਚਲਾ ਗਿਆ, ਜਿਸ ਦਾ ਸਕੂਟਰ ਪਿੰਡ ਕਜੌਲੀ ਕੋਲ ਨਹਿਰ ਕੰਢੇ ਖੜ੍ਹਾ ਮਿਲਿਆ ਅਤੇ ਉਸਦੀ ਲਾਸ਼ ਪਟਿਆਲਾ ਨੇੜੇ ਭਾਖੜਾ ਨਹਿਰ ’ਚੋਂ ਮਿਲੀ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਘਰ ’ਚ ਉਹ ਆਪਣੇ ਪਿਤਾ ਦੇ ਸਕੂਟਰ ’ਚੋਂ ਮਿਲਿਆ ਸਾਮਾਨ ਚੈੱਕ ਕਰ ਰਹੀ ਸੀ ਤਾਂ ਇਕ ਲਿਫਾਫੇ ’ਚੋਂ ਤਰਲੋਚਨ ਸਿੰਘ ਵਲੋਂ ਐੱਸ. ਐੱਸ. ਪੀ. ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਲਿਖੀ ਦਰਖ਼ਾਸਤ ਮਿਲੀ, ਜਿਸ ’ਚ ਤਰਲੋਚਨ ਸਿੰਘ ਨੇ ਰਣਧੀਰ ਸਿੰਘ, ਦਿਆਲ ਸਿੰਘ, ਰਾਜਵੰਤ ਸਿੰਘ ਅਤੇ ਬਲਜਿੰਦਰ ਸਿੰਘ ਉੱਪਰ ਉਕਤ ਜ਼ਮੀਨ ਸਬੰਧੀ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ’ਚੋਂ ਦਿਆਲ ਸਿੰਘ ਦੀ ਮੌਤ ਹੋ ਚੁੱਕੀ ਹੈ। ਹਰਪ੍ਰੀਤ ਕੌਰ ਨੇ ਪਲਸ ਕੋਲ ਲਿਖਵਾਏ ਬਿਆਨ ’ਚ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰ ਕੇ ਹੀ ਉਸਦੇ ਪਿਤਾ ਨੇ ਪਿੰਡ ਕਜੌਲੀ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਸ ਲਈ ਇਨ੍ਹਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰ ਕੇ ਇਨਸਾਫ ਦਿੱਤਾ ਜਾਵੇ। ਇੰਸ. ਸੁਨੀਲ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਰਣਧੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੈਕਟਰ-44 ਸੀ, ਚੰਡੀਗੜ੍ਹ, ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਖੰਟ ਅਤੇ ਰਾਜਵੰਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸਰਹਿੰਦ ਵਿਰੁੱਧ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments