ਪਟਿਆਲਾ , (ਜਗਪ੍ਰੀਤ ਮਹਾਜਨ): ਜਲ ਸਰੋਤ ਵਿਭਾਗ ਪੰਜਾਬ ਦੇ ਪਠਾਨਕੋਟ ਸਥਿਤ ਦਫਤਰ ਵਿੱਚੋਂ 39 ਸਾਲਾਂ ਦੀ ਸੇਵਾ ਪੂਰੀ ਕਰਨ ਉਪਰੰਤ ਬਤੌਰ ਸੁਪਰਡੈਂਟ ਗੁਰਮੀਤ ਸਿੰਘ ਸੈਣੀ ਦੀ ਸੇਵਾ ਮੁਕਤੀ ਮੌਕੇ ਮਹਿਕਮੇ ਵੱਲੋਂ ਸ਼ਾਨਦਾਰ/ਯਾਦਗਾਰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਇਰੀਗੇਸ਼ਨ ਮਨੀਸਟਰੀਅਲ ਸਰਵਿਸ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰ: ਅਮਰ ਬਹਾਦਰ ਸਿੰਘ (ਬਾਠ) ਕਮਲਦੀਪ ਕੌਸ਼ਲ (ਸੂਬਾ ਮੀਤ ਪ੍ਰਧਾਨ) ਸੂਬਾ ਪ੍ਰੈੱਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ , ਸ਼੍ਰ: ਸਰਦਾਰ ਕੁਲਵਿੰਦਰ ਸਿੰਘ ਅਤੇ ਮਨਦੀਪ ਸਿੰਘ ਸਿੱਧੂ ਉਚੇਚੇ ਤੌਰ ਤੇ ਉਹਨਾਂ ਦੀ ਵਿਦਾਇਗੀ ਪਾਰਟੀ ਤੇ ਐਸੋਸੀਏਸ਼ਨ ਵੱਲੋਂ ਸਨਮਾਨ ਦੇਣ ਪਹੁੰਚੇ ਪਠਾਨਕੋਟ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਅਜੇ ਅਭੀਸ਼ੇਕ ਸਕੱਤਰ ਯੋਗੇਸ਼ਵਰ ਸਲਾਰੀਆ , ਜ: ਸਕੱਤਰ ਹਿਤੇਸ਼ ਸ਼ਰਮਾ ,ਡੀ.ਸੀ. ਦਫਤਰ ਪਠਾਨਕੋਟ ਤੋਂ ਗੁਰਮੀਤ ਸਫਰੀ ਸਮੇਤ ਸਾਥੀ ਤੋਂ ਇਲਾਵਾ ਹੋਰ ਵੀ ਨਾਮਵਰ ਸਖਸੀਅਤਾਂ ਸ਼ਾਮਿਲ ਸਨ।
