ਮੁੰਬਈ: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ । ਹਾਲ ਹੀ ‘ਚ ਮਲਿਕ ਕਿਡਸ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇਕ ਵੀਲੌਗ ਸ਼ੇਅਰ ਕੀਤਾ ਗਿਆ । ਜਿਸ ਵਿੱਚ ਅਰਮਾਨ ਦੀਆਂ ਦੋ ਪਤਨੀਆਂ ਕ੍ਰਿ ਤਿਕਾ ਅਤੇ ਪਾਇਲ ਇਹ ਕਹਿੰਦੇ ਨਜ਼ਰ ਆ ਰਹੀਆਂ ਹਨ ਕਿ ਜਲਦੀ ਹੀ ਅਸੀਂ ਖੁਸ਼ਖਬਰੀ ਦੇਣ ਜਾ ਰਹੇ ਹਾਂ। ਹਾਲਾਂਕਿ ਉਨ੍ਹਾਂ ਨੇ ਹਾਲੇ ਇਹ ਨਹੀਂ ਦੱਸਿਆ ਕਿ ਇਹ ਖੁਸ਼ਖ਼ਬਰੀ ਕਿਸ ਪਾਸੋਂ ਮਿਲੇਗੀ। ਵੀਲੌਗ ‘ਚ ਉਨ੍ਹਾਂ ਨੇ ਦੱਸਿਆ ਕਿ ਦੋਹਾਂ ‘ਚੋਂ ਕੋਈ ਇਕ ਖੁਸ਼ਖ਼ਬਰੀ ਦੇਵੇਗਾ। ਇਸ ਵੀਲੌਗ ਤੋਂ ਬਾਅਦ ਹਰ ਕੋਈ ਉਲਝਣ ‘ਚ ਹੈ ਕਿ ਦੋਵਾਂ ‘ਚੋਂ ਕੌਣ ਖੁਸ਼ਖਬਰੀ ਦੇਵੇਗਾ?
ਬੇਬੀ ਕਮਿੰਗ ਸੂਨ ਦਾ ਕੱਟਿਆ ਕੇਕ
ਉਨ੍ਹਾਂ ਦੇ ਵੀਲੌਗ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪਾਇਲ ਦਾ ਕਹਿਣਾ ਹੈ ਕਿ ਜਲਦੀ ਹੀ ਕੋਈ ਆਉਣ ਵਾਲਾ ਹੈ ਪਰ ਅਜੇ ਤੱਕ ਅੱਗੇ ਨਹੀਂ ਦੱਸਿਆ ਕਿ ਇਹ ਖੁਸ਼ਖਬਰੀ ਕੀ ਹੈ? ਇਸ ਤੋਂ ਬਾਅਦ ਕ੍ਰਿ ਤਿਕਾ ਨੇ ਇਸ਼ਾਰਾ ਕੀਤਾ ਕਿ ਇਹ ਖੁਸ਼ਖ਼ਬਰੀ ਦੋਵਾਂ ਵਿੱਚੋਂ ਕਿਸੇ ਇੱਕ ਤੋਂ ਆਉਣ ਵਾਲੀ ਹੈ ਪਰ ਇਹ ਵੀ ਇੱਕ ਰਾਜ਼ ਹੈ। ਇਸ ਤੋਂ ਬਾਅਦ ਪਾਇਲ ਨੇ ਦੱਸਿਆ ਕਿ ਜਦੋਂ 3 ਮਹੀਨੇ ਪੂਰੇ ਹੋਣਗੇ ਤਾਂ ਇਸ ਬਾਰੇ ਸਾਰੀ ਜਾਣਕਾਰੀ ਦੱਸ ਦਿੱਤੀ ਜਾਵੇਗੀ। ਇਸ ਦੇ ਲਈ ਪ੍ਰਸ਼ੰਸਕਾਂ ਨੂੰ ਘੱਟੋ-ਘੱਟ 3 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ। ਇਸ ਤੋਂ ਬਾਅਦ ਦੋਵੇਂ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ, ਜਿਸ ‘ਤੇ ਲਿ ਖਿਆ ਹੈ ਬੇਬੀ ਕਮਿੰਗ ਸੂਨ।
ਉਤਸ਼ਾਹਿਤ ਪ੍ਰਸ਼ੰਸਕ
ਜਿਵੇਂ ਹੀ ਇਹ ਵੀਲੌਗ ਸੋਸ਼ਲ ਮੀਡੀਆ ‘ਤੇ ਆਇਆ, ਉਨ੍ਹਾਂ ਦੇ ਪ੍ਰਸ਼ੰਸਕ ਟਿੱਪਣੀ ਭਾਗ ਵਿੱਚ ਬਹੁਤ ਉਤਸੁਕ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਕ੍ਰਿ ਤਿਕਾ ਇਸ ਵਾਰ ਗਰਭਵਤੀ ਹੈ।
ਛੇਵੇਂ ਬੱਚੇ ਦੇ ਪਿਤਾ ਬਣਨ ਜਾ ਰਹੇ ਹਨ ਅਰਮਾਨ ਮਲਿਕ
ਤੁਹਾਨੂੰ ਦੱਸ ਦੇਈਏ ਕਿ ਅਰਮਾਨ ਮਲਿਕ ਦੀਆਂ ਦੋ ਪਤਨੀਆਂ ਹਨ- ਪਾਇਲ ਅਤੇ ਕ੍ਰਿਤਿਕਾ। ਉਨ੍ਹਾਂ ਦਾ ਪਹਿਲਾ ਵਿਆਹ ਪਾਇਲ ਨਾਲ ਅਤੇ ਦੂਜਾ ਕ੍ਰਿ ਤਿਕਾ ਨਾਲ ਹੋਇਆ ਸੀ। ਉਨ੍ਹਾਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਪਾਇਲ ਦੇ ਨਾਲ ਉਨ੍ਹਾਂ ਦੇ 4 ਬੱਚੇ ਹਨ ਅਤੇ ਕ੍ਰਿਤਿਕਾ ਦਾ ਫਿਲਹਾਲ ਇਕ ਹੀ ਬੇਟਾ ਹੈ। ਵੀਲੌਗ ਦੇ ਮੁਤਾਬਕ, ਹੁਣ ਦੋਨਾਂ ਵਿੱਚੋਂ ਇੱਕ ਫਿਰ ਤੋਂ ਗਰਭਵਤੀ ਹੈ ਪਰ ਸੱਚਾਈ ਜਾਣਨ ਲਈ ਪ੍ਰਸ਼ੰਸਕਾਂ ਨੂੰ 3 ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ।
