Home ਪੰਜਾਬ ਯੂਟਿਊਬ ਤੋਂ ਹਟਿਆ ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਦਾ ਨਵਾਂ ਹਰਿਆਣਵੀ ਗੀਤ

ਯੂਟਿਊਬ ਤੋਂ ਹਟਿਆ ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ ਦਾ ਨਵਾਂ ਹਰਿਆਣਵੀ ਗੀਤ

0

ਪੰਜਾਬ: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੇ ਨਵੇਂ ਹਰਿਆਣਵੀ ਗੀਤ “ਟਟੀਰੀ” ਨੂੰ ਲੈ ਕੇ ਹਰਿਆਣਾ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਯੂਟਿਊਬ ਨੇ ਵੀ ਸਖ਼ਤ ਰੁਖ ਅਪਣਾਇਆ ਹੈ । ਗੀਤ ਵਿੱਚ ਕਥਿਤ ਤੌਰ ‘ਤੇ ਅਸ਼ਲੀਲ ਸ਼ਬਦ ਅਤੇ ਇਤਰਾਜਯੋਗ ਦ੍ਰਿਸ਼ ਦੀ ਵਰਤੋਂ ਦੇ ਦੋਸ਼ ਲੱਗੇ ਹਨ । ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ । ਇਸ ਦੇ ਨਾਲ ਹੀ ਵਿਵਾਦ ਤੋਂ ਬਾਅਦ , ਯੂਟਿਊਬ ਨੇ ਵੀ ਆਪਣੇ ਪਲੇਟਫਾਰਮ ਤੋਂ ਗਾਣੇ ਨੂੰ ਹਟਾ ਦਿੱਤਾ ਹੈ।

ਕੀ ਹੈ ਮਾਮਲਾ ?
ਤੁਹਾਨੂੰ ਦੱਸ ਦੇਈਏ ਕਿ ਪੰਚਕੂਲਾ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਾਣੇ ਦੇ ਵੀਡੀਓ ਵਿੱਚ “ਪਾਠਸ਼ਾਲਾ” ਸ਼ਬਦ ਨੂੰ ਬਦਲ ਕੇ “ਬਾਦਸ਼ਾਲਾ” ਲਿਖਿਆ ਗਿਆ ਹੈ ਅਤੇ ਸਕੂਲ ਵਰਦੀ ਵਿੱਚ ਕੁੜੀਆਂ ਨੂੰ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਗਿਆ ਹੈ । ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਜਿਹੀ ਪੇਸ਼ਕਾਰੀ ਸਕੂਲ ਵਰਗੇ ਪਵਿੱਤਰ ਸਥਾਨ ਦੀ ਛਵੀ ਨੂੰ ਖਰਾਬ ਕਰਦੀ ਹੈ ਅਤੇ ਬੱਚਿਆਂ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਹ ਔਰਤਾਂ ਬਾਰੇ ਵੀ ਨਕਾਰਾਤਮਕ ਸੰਦੇਸ਼ ਭੇਜਦੀ ਹੈ। ਪੁਲਿਸ ਨੇ ਬਾਦਸ਼ਾਹ ਵਿਰੁੱਧ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਦੀ ਧਾਰਾ 3 ਅਤੇ 4 ਦੇ ਨਾਲ-ਨਾਲ ਫੌਜਦਾਰੀ ਪ੍ਰਕਿ ਰਿਆ ਜ਼ਾਬਤਾ ਦੀ ਧਾਰਾ 296 ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version