Home ਪੰਜਾਬ ਮਸ਼ਹੂਰ ਪੰਜਾਬੀ ਗਾਇਕ ਵਿਕੀ ਤਾਲੀਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਜਾਣੋ...

ਮਸ਼ਹੂਰ ਪੰਜਾਬੀ ਗਾਇਕ ਵਿਕੀ ਤਾਲੀਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਜਾਣੋ ਪੂਰਾ ਮਾਮਲਾ

0

ਪੰਜਾਬ : ਪੰਜਾਬੀ ਗਾਇਕ ਵਿਕੀ ਤਾਲੀਵਾਨ ਉਰਫ਼ (ਬਿਕਰਮਜੀਤ ਸਿੰਘ ਨੂੰ) ਹਵਾਈ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਵਿਕੀ ਤਾਲੀਵਾਨ ਨੇ ਕਥਿਤ ਤੌਰ ‘ਤੇ AAP ਨੇਤਾ ਦੇ ਗਨਮੈਨ ਦੀ ਪਿਸਤੌਲ ਨਾਲ ਹਵਾਈ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰਿੰਗ ਦੀ ਵੀਡੀਓ ਬਣਾਕੇ ਆਪਣੇ ਵਟਸਐਪ ਸਟੇਟਸ ‘ਤੇ ਲਗਾ ਦਿੱਤੀ। ਵੀਡੀਓ ਵਿੱਚ ਉਹ ਖੇਤਾਂ ਵਿੱਚ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਹਨ ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਛੀਵਾੜਾ ਸਾਹਿਬ ਥਾਣੇ ਵਿੱਚ ਵਿਕੀ ਤਾਲੀਵਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਆਖ਼ਿਰ ਗਨਮੈਨ ਦੀ ਪਿਸਤੌਲ ਵਿਕੀ ਦੇ ਹੱਥ ਕਿਵੇਂ ਲੱਗੀ। ਵਿਕੀ ਤਾਲੀਵਾਨ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version