Home ਪੰਜਾਬ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਗੀਤ ਜੋਗੀ ਯੂਟਿਊਬ ਹੋਇਆ ਦੁਬਾਰਾ ਅਪਲੋਡ

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਗੀਤ ਜੋਗੀ ਯੂਟਿਊਬ ਹੋਇਆ ਦੁਬਾਰਾ ਅਪਲੋਡ

0

ਪੰਜਾਬ: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਗੀਤ ਜੋਗੀ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ, ਜਿਸ ਨੂੰ ਹੁਣ ਯੂਟਿਊਬ ‘ਤੇ ਦੁਬਾਰਾ ਅਪਲੋਡ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸੁਨੰਦਾ ਸ਼ਰਮਾ ਭਾਵੁਕ ਹੋ ਗਏ। ਗਾਇਕਾ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਮਾਜ ਵਿੱਚ ਕੁੜੀਆਂ ਨੂੰ ਆਪਣੀ ਇੱਛਾ ਅਨੁਸਾਰ ਕੰਮ ਕਰਨ ਅਤੇ ਆਪਣਾ ਕੈਰੀਅਰ ਚੁਣਨ ਦੀ ਆਜ਼ਾਦੀ ਮੁਸ਼ਕਿਲ ਨਾਲ ਮਿਲੀ ਹੈ ਤਾਂ ਜੋ ਕੁੜੀਆਂ ਆਪਣੀ ਮਿਹਨਤ ਨਾਲ ਆਪਣੇ ਦਮ ‘ਤੇ ਕੰਮ ਕਰ ਰਹੀਆਂ ਹਨ ਉਨ੍ਹਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ ।

ਉਨ੍ਹਾਂ ਆਪਣੇ ਗੀਤਾਂ ‘ਤੇ ਕਾਪੀਰਾਈਟ ਭੇਜਣ ਵਾਲਿਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਮਿਹਨਤ ਦੇ ਬਲਬੂਤੇ ‘ਤੇ ਅੱਗੇ ਵਧ ਰਹੀਆਂ ਲੜਕੀਆਂ ਦਾ ਮਨੋਬਲ ਤੋੜਨ ਦੀ ਬਜਾਏ ਰਾਹ ਪੱਧਰਾ ਕੀਤਾ ਜਾਵੇ ਤਾਂ ਜੋ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣ । ਉਨ੍ਹਾਂ ਕਿਹਾ ਕਿ ਜਦੋਂ ਕੰਮ ਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਕਲਾਕਾਰ ਦੇ ਨਾਲ-ਨਾਲ ਉਨ੍ਹਾਂ ਦੀ ਟੀਮ ਅਤੇ ਪਰਿਵਾਰਕ ਮੈਂਬਰਾਂ ਦਾ ਮਨੋਬਲ ਵੀ ਡਿੱਗ ਜਾਂਦਾ ਹੈ। ਸੁਨੰਦਾ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦਾ ਸਮਰਥਨ ਕਰਨ ਅਤੇ ਜੋਗੀ ਗੀਤ ਨੂੰ ਭਰਪੂਰ ਪਿਆਰ ਦੇਣ।

NO COMMENTS

LEAVE A REPLY

Please enter your comment!
Please enter your name here

Exit mobile version