Home ਪੰਜਾਬ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ

ਇੱਕ ਵਾਰ ਫਿਰ ਵਿਵਾਦਾਂ ‘ਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ

0

ਪੰਜਾਬ: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਨੇ ਬਿਨਾਂ ਹੈਲਮੇਟ ਦੇ ਹੱਥ ਛੱਡ ਆਪਣੀ ਬਾਈਕ ਚਲਾਈ ਹੈ । ਮਨਕੀਰਤ ਔਲਖ ਦਾ ਇਹ ਸਟੰਟ ਕਾਫੀ ਟ੍ਰੋਲ ਕਰ ਰਿਹਾ ਹੈ। ਬਿਨਾ ਹੈਲਮੇਟ ਦੋਵੇਂ ਹੱਥ ਛੱਡ ਕੇ ਹਾਰਲੇ-ਡੇਵਿਡਸਨ ਬਾਈਕ ਚਲਾਉਣ ‘ਤੇ ਪ੍ਰਸ਼ੰਸਕ ਨਾਰਾਜ਼ ਹਨ । ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਬਾਈਕ ‘ਤੇ ਸਟੰਟਬਾਜ਼ੀ ਗਾਇਕ ਮਨਕੀਰਤ ਨੂੰ ਮਹਿੰਗੀ ਪੈ ਗਈ ਹੈ।

ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਵੀਡੀਓ ਕਥਿਤ ਤੌਰ ‘ਤੇ ਮੋਹਾਲੀ ਦਾ ਹੈ। ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਭਾਰੀ ਆਲੋਚਨਾ ਸ਼ੁਰੂ ਹੋ ਗਈ। ਕਈ ਉਪਭੋਗਤਾਵਾਂ ਨੇ ਇਸਨੂੰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਿਹਾ ਅਤੇ ਕਿਹਾ ਕਿ ਇਹ ਨੌਜਵਾਨਾਂ ਨੂੰ ਨਕਾਰਾਤਮਕ ਸੁਨੇਹਾ ਭੇਜ ਸਕਦਾ ਹੈ। ਕੁਝ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ, ਇਸਨੂੰ ਦਿਖਾਵਾ ਕਰਾਰ ਦਿੱਤਾ, ਜਦੋਂ ਕਿ ਕਈਆਂ ਨੇ ਹੋਰ ਕਲਾਕਾਰਾਂ ਦਾ ਉਦਾਹਰਣ ਦਿੱਤਾ ਅਤੇ ਉਨ੍ਹਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ। ਇਹੀ ਨਹੀਂ ਕਈਆਂ ਨੇ ਗਾਈਕ ਮਨਕੀਰਤ ਨੂੰ ਫੁਕਰਾ ਤੱਕ ਕਿਹਾ ਹੈ ।

ਹੁਣ ਤੱਕ, ਇਸ ਮਾਮਲੇ ‘ਤੇ ਮਨਕੀਰਤ ਔਲਖ ਵੱਲੋਂ ਕੋਈ ਅਧਿਕਾਰਤ ਪ੍ਰਤੀਕਿ ਰਿਆ ਨਹੀਂ ਆਈ ਹੈ। ਪੁਲਿਸ ਨੇ ਵੀ ਵੀਡੀਓ ਸੰਬੰਧੀ ਕੋਈ ਕਾਰਵਾਈ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਬਹਿਸ ਦੌਰਾਨ ਇਹ ਮੁੱਦਾ ਤੇਜ਼ੀ ਨਾਲ ਵਧ ਰਿਹਾ ਹੈ। ਜਿੱਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੱਟਾਂ ਤੋਂ ਬਚਣ ਲਈ ਹੈਲਮੇਟ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ, ਉੱਥੇ ਹੀ ਪੁਲਿਸ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ‘ਤੇ ਲੋਕਾਂ ਨੂੰ ਨਿਯਮਿਤ ਤੌਰ ‘ਤੇ ਜੁਰਮਾਨੇ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਮਸ਼ਹੂਰ ਗਾਇਕ ਇਸ ਤਰੀਕੇ ਨਾਲ ਬਾਈਕ ਚਲਾ ਕੇ ਨਕਾਰਾਤਮਕ ਸੰਦੇਸ਼ ਦੇ ਰਿਹਾ ਹੈ।

ਦੱਸ ਦੇਈਏ ਕਿ ਇਸ ਵਾਇਰਲ ਵੀਡੀਓ ਵਿੱਚ, ਮਨਕੀਰਤ ਔਲਖ ਦੇ ਨਾਲ ਉਨ੍ਹਾਂ ਦੇ 5 ਦੋਸਤ ਨਜ਼ਰ ਆ ਰਹੇ ਹਨ , ਸਾਰੇ ਹਾਰਲੇ ਡੇਵਿਡਸਨ ਬਾਈਕ ‘ਤੇ ਸਵਾਰ ਹਨ । ਸਾਰੇ ਪੰਜਾਂ ਦੋਸਤਾਂ ਨੇ ਮਨਕੀਰਤ ਨੂੰ ਚਾਰੇ ਪਾਸਿਓ ਘੇਰਿਆ ਹੋਇਆ ਹੈ । ਇਸ ਦੌਰਾਨ ਗਾਇਕ ਰਸਤੇ ਵਿੱਚ ਲੋਕਾਂ ਨੂੰ ਆਵਾਜਾਂ ਵੀ ਦੇ ਰਹੇ ਹਨ । ਇਸ ਦੌਰਾਨ ਮਨਕੀਰਤ ਔਲਖ ਨੇ ਜਮ ਕੇ ਟ੍ਰੈਫਿਕ ਨਿਯਮਾਂ ਦੀ ੳਲੰਘਣਾ ਕੀਤੀ ।

NO COMMENTS

LEAVE A REPLY

Please enter your comment!
Please enter your name here

Exit mobile version