Home ਖੇਡਾਂ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੀਆਂ ਵਧੀਆਂ ਮੁਸ਼ਕਲਾਂ, ‘OneXbet’ ਮਾਮਲੇ ’ਚ ED ਨੇ...

ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੀਆਂ ਵਧੀਆਂ ਮੁਸ਼ਕਲਾਂ, ‘OneXbet’ ਮਾਮਲੇ ’ਚ ED ਨੇ ਭੇਜਿਆ ਸੰਮਨ  

0

Sports News : ਭਾਰਤ ਦੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਅੱਜ ‘OneXbet’ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ED ਦਫ਼ਤਰ ਆਉਣਗੇ। ਇਹ ਗੈਰ-ਕਾਨੂੰਨੀ ਸੱਟੇਬਾਜ਼ੀ ਪਲੇਟਫਾਰਮਾਂ ਅਤੇ ਉਨ੍ਹਾਂ ਦੇ ਸੇਲਿਬ੍ਰਿਟੀ ਪ੍ਰਮੋਟਰਾਂ ਵਿਰੁੱਧ ਚੱਲ ਰਹੀ ਕਾਰਵਾਈ ਦਾ ਇੱਕ ਹਿੱਸਾ ਹੈ।

ਈਡੀ ਸੂਤਰਾਂ ਨੇ ਦੱਸਿਆ ਕਿ ਇਹ ਪਲੇਟਫਾਰਮ ਖੁਦ ਨੂੰ ਹੁਨਰ-ਆਧਾਰਿਤ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਲੇਟਫਾਰਮ ਦੱਸਦਾ ਹੈ, ਪਰ ਇਨ੍ਹਾਂ ਵਿੱਚ ਅਜਿਹੇ ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ, ਜੋ ਮੌਜੂਦਾ ਭਾਰਤੀ ਕਾਨੂੰਨਾਂ ਦੇ ਤਹਿਤ ਉਨ੍ਹਾਂ ਨੂੰ ‘ਜੂਆ ਖੇਡਣ ਦੇ ਆਪ੍ਰੇਸ਼ਨ’ ਵਜੋਂ ਸ਼੍ਰੇਣੀਬੱਧ ਕਰਦੇ ਹਨ।

‘ਵਨਐਕਸਬੇਟ’ ਨੇ ਸੁਰੇਸ਼ ਰੈਨਾ ਨੂੰ ਗੇਮਿੰਗ ਐਂਬੈਸਡਰ ਬਣਾਉਂਦਿਆਂ ਉਨ੍ਹਾਂ ਨੂੰ ‘ਰਿਸਪੌਂਸਿਬਲ ਗੇਮਿੰਗ ਐਂਬੈਸਡਰ’ ਦਾ ਖਿਤਾਬ ਦਿੱਤਾ ਸੀ। ਸੁਰੇਸ਼ ਰੈਣਾ ਭਾਰਤ ਦੇ ਸਭ ਤੋਂ ਸ਼ਾਨਦਾਰ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਇੱਕ ਬਿਹਤਰੀਨ ਫੀਲਡਰ ਵੀ ਸਮਝਿਆ ਜਾਂਦਾ ਹੈ। ਸੁਰੇਸ਼ ਰੈਣਾ ਨੇ ਭਾਰਤ ਦੀ ਓਰੋਂ 226 ਵਨਡੇ ਮੈਚਾਂ ਵਿੱਚ 5,615 ਦੌੜਾਂ ਬਣਾਈਆਂ ਹਨ, ਜਦਕਿ 78 ਟੀ20 ਮੈਚਾਂ ਵਿੱਚ 1,605 ਦੌੜਾਂ ਬਣਾਈਆਂ ਹਨ। ਇਸਦੇ ਨਾਲ-ਨਾਲ, 18 ਟੈਸਟ ਮੈਚਾਂ ਵਿੱਚ ਉਨ੍ਹਾਂ ਦੇ ਨਾਮ 768 ਦੌੜਾਂ ਦਰਜ ਹਨ। ਰੈਣਾ ਤਿੰਨਾਂ ਫਾਰਮੈਟਾਂ ਵਿੱਚ ਸ਼ਤਕ ਜੜਨ ਵਾਲੇ ਚੁਣਿੰਦਾਂ ਖਿਡਾਰੀਆਂ ਵਿੱਚੋਂ ਇੱਕ ਹਨ।

ਇਸ ਜਾਂਚ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨ, ਅਦਾਕਾਰ ਰਾਣਾ ਡੱਗੂਬਾਤੀ ਹੈਦਰਾਬਾਦ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਏ, ਜਦੋਂ ਉਨ੍ਹਾਂ ਨੇ ਫਿਲਮੀ ਰੁਝੇਵਿਆਂ ਕਾਰਨ 23 ਜੁਲਾਈ ਨੂੰ ਜਾਰੀ ਕੀਤੇ ਗਏ ਆਪਣੇ ਸੰਮਨ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ। ਰਾਣਾ ਡੱਗੂਬਾਤੀ ਬੀਤੇ ਦਿਨ ਹੈਦਰਾਬਾਦ ਦੇ ਬਸ਼ੀਰਾਬਾਦ ਵਿੱਚ ਈਡੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਐਪ ਦੇ ਪ੍ਰਚਾਰ ਲਈ ਪੈਸੇ ਮਿਲੇ ਹਨ ਜਾਂ ਨਹੀਂ। ਜੇਕਰ ਪੈਸੇ ਮਿਲੇ ਸਨ, ਤਾਂ ਇਹ ਕਿੱਥੇ ਖਰਚ ਕੀਤੇ ਗਏ ਸਨ।

ਮਈ ਵਿੱਚ, ਤੇਲੰਗਾਨਾ ਪੁਲਿਸ ਨੇ ਡੱਗੂਬਾਤੀ ਅਤੇ ਪ੍ਰਕਾਸ਼ ਰਾਜ ਸਮੇਤ 25 ਮਸ਼ਹੂਰ ਅਦਾਕਾਰਾਂ ਵਿਰੁੱਧ ਔਨਲਾਈਨ ਸੱਟੇਬਾਜ਼ੀ ਦੇ ਪ੍ਰਚਾਰ ਨਾਲ ਕਥਿਤ ਸਬੰਧਾਂ ਲਈ ਕੇਸ ਦਰਜ ਕੀਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਏਜੰਸੀ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ‘ਤੇ ਕਈ ਲੋਕਾਂ ਅਤੇ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।

NO COMMENTS

LEAVE A REPLY

Please enter your comment!
Please enter your name here

Exit mobile version