ਪੰਜਾਬ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ (Famous Comedian Bharti Singh) ਮਾਂ ਬਣਨ ਵਾਲੇ ਹਨ । ਉਹ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਇਸ ਦੌਰਾਨ, ਭਾਰਤੀ ਸਿੰਘ ਨੇ ਇੱਕ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਸੁੰਦਰ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ, ਭਾਰਤੀ ਸਿੰਘ ਨੇ ਕੈਪਸ਼ਨ ਦਿੱਤਾ, “ਦੂਜਾ ਲਿੰਬਾਚੀਆ ਬੇਬੀ ਜਲਦ ਆ ਰਿਹਾ ਹੈ।”
ਮੈਟਰਨਟੀ ਫੋਟੋਸ਼ੂਟ ਵਿੱਚ, ਉਨ੍ਹਾਂ ਨੇ ਚਿੱਟੇ ਫੁੱਲਦਾਰ ਪ੍ਰਿੰਟ ਵਾਲਾ ਨੀਲਾ ਗਾਊਨ ਪਾਇਆ ਹੋਇਆ ਸੀ। ਉਨ੍ਹਾਂ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ। ਭਾਰਤੀ ਸਿੰਘ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਅਤੇ ਵਧਾਈਆਂ ਦੇ ਰਹੇ ਹਨ। ਭਾਰਤੀ ਸਿੰਘ ਨੇ 2017 ਵਿੱਚ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ। ਉਨ੍ਹਾਂ ਨੇ 2022 ਵਿੱਚ ਆਪਣੇ ਪੁੱਤਰ ਲਕਸ਼ਯ ਨੂੰ ਜਨਮ ਦਿੱਤਾ ਅਤੇ ਉਹ ਜਲਦ ਹੀ ਦੂਜੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ।
