HomeENTERTAINMENTਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦੀ 100 ਸਾਲ ਦੀ ਉਮਰ ਵਿੱਚ ਹੋਈ ਮੌਤ

ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦੀ 100 ਸਾਲ ਦੀ ਉਮਰ ਵਿੱਚ ਹੋਈ ਮੌਤ

ਮੁੰਬਈ : ਹਾਲ ਹੀ ‘ਚ ਮਨੋਰੰਜਨ ਜਗਤ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਬਾਲੀਵੁੱਡ ਅਤੇ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ (Smriti Biswas) ਇਸ ਦੁਨੀਆ ‘ਚ ਨਹੀਂ ਰਹੀ। ਉਨ੍ਹਾਂ ਦੀ 100 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਬੀਤੇ ਬੁੱਧਵਾਰ ਨੂੰ ਅਦਾਕਾਰਾ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਸਮ੍ਰਿਤੀ ਬਿਸਵਾਸ ਨੇ ਨਾਸਿਕ ਰੋਡ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਲੰਬੇ ਸਮੇਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸੀ ਅਤੇ 100 ਸਾਲ ਦੀ ਉਮਰ ‘ਚ ਉਨ੍ਹਾਂ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦੇਈਏ ਕਿ ਸਮ੍ਰਿਤੀ ਬਿਸਵਾਸ ਹਿੰਦੀ ਅਤੇ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਨੇ ਕਈ ਦਿੱਗਜਾਂ ਨਾਲ ਕੰਮ ਕੀਤਾ ਹੈ ਅਤੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments