Home ਪੰਜਾਬ ਡਰੋਨ ਰਾਹੀਂ ਭਾਰਤੀ ਖੇਤਰ ‘ਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ...

ਡਰੋਨ ਰਾਹੀਂ ਭਾਰਤੀ ਖੇਤਰ ‘ਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਕੀਤੀ ਗਈ ਬਰਾਮਦ

0

ਤਰਨਤਾਰਨ : ਪਾਕਿਸਤਾਨ ‘ਚ ਬੈਠੇ ਦੇਸ਼ ਵਿਰੋਧੀ ਅਨਸਰ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨਾਕਾਮ ਕਰ ਰਹੀ ਹੈ। ਖਾਲੜਾ ਥਾਣਾ ਪੁਲਿਸ ਅਤੇ ਬੀ.ਐਸ.ਐਫ. ਨੇ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

ਇਸ ਸਬੰਧੀ ਥਾਣਾ ਖਾਲੜਾ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਰਨਣਯੋਗ ਹੈ ਕਿ 4 ਦਿਨ ਪਹਿਲਾਂ ਵੀ ਇਸੇ ਸਰਹੱਦੀ ਖੇਤਰ ਤੋਂ ਡਰੋਨ ਰਾਹੀਂ ਭਾਰਤੀ ਇਲਾਕੇ ਵਿੱਚ ਪਹੁੰਚੀ 3,98,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਸੀ।

ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਦੋਂ ਥਾਣਾ ਖਲਡਾ ਦੀ ਪੁਲਿਸ ਪਿੰਡ ਦੋਦੇ, ਦਲੇਰੀ, ਕਲਸੀਆਂ ਆਦਿ ਵਿੱਚ ਜਾ ਰਹੀ ਸੀ ਤਾਂ ਐਂਟੀ ਡਰੋਨ ਸਿਸਟਮ ਰਾਹੀਂ ਸੂਚਨਾ ਮਿਲੀ ਕਿ ਪਿੰਡ ਕਲਸੀਆਂ ਨੇੜੇ ਡਰੋਨ ਦੀ ਆਵਾਜਾਈ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਪਿੰਡ ਕਲਸੀਆਂ ਤੋਂ ਇਕ ਕਿਲੋਮੀਟਰ ਦੂਰ ਦਲੇਰੀ ਰੋਡ ‘ਤੇ ਪਹੁੰਚੀ, ਜਿੱਥੇ ਇਕ ਪੀਲੇ ਰੰਗ ਦਾ ਪੈਕਟ ਦੇਖਿਆ ਗਿਆ, ਜਿਸ ਵਿਚ ਕੁੰਡੀ ਪਾਈ ਹੋਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version