Home ਪੰਜਾਬ ਐਕਸਾਈਜ਼ ਵਿਭਾਗ ਨੇ ਖਰੜ-ਲਾਂਡਰਾ ਰੋਡ ‘ਤੇ ਸਥਿਤ ਕਲੱਬ 43 ’ਚ ਮਾਰਿਆ ਛਾਪਾ

ਐਕਸਾਈਜ਼ ਵਿਭਾਗ ਨੇ ਖਰੜ-ਲਾਂਡਰਾ ਰੋਡ ‘ਤੇ ਸਥਿਤ ਕਲੱਬ 43 ’ਚ ਮਾਰਿਆ ਛਾਪਾ

0

ਮੋਹਾਲੀ : ਐਕਸਾਈਜ਼ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਜਾਣਕਾਰੀ ਦੇ ਅਨੁਸਾਰ, ਖਰੜ-ਲਾਂਡਰਾ ਰੋਡ ‘ਤੇ ਸਥਿਤ ਕਲੱਬ 43 ਵਿੱਚ ਛਾਪਾ ਮਾਰ ਕੇ ਆਬਕਾਰੀ ਵਿਭਾਗ ਨੇ ਚੰਡੀਗੜ੍ਹ ਬ੍ਰਾਂਡ ਸ਼ਰਾਬ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਆਬਕਾਰੀ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਲੱਬ 43 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੰਡੀਗੜ੍ਹ ਬ੍ਰਾਂਡ ਵਾਲੀ ਸ਼ਰਾਬ ਵੇਚੀ ਜਾ ਰਹੀ ਹੈ। ਇਸ ਤੋਂ ਬਾਅਦ, ਆਬਕਾਰੀ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਬਰਾਮਦ ਸ਼ਰਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ 41 ਪੇਟੀਆਂ ਇੰਗਲਿਸ਼ ਵਿਸਕੀ ਅਤੇ 47 ਪੇਟੀਆਂ ਬੀਅਰ ਸ਼ਾਮਲ ਹਨ।

ਛਾਪੇਮਾਰੀ ਦੌਰਾਨ ਜਦੋਂ ਅਧਿਕਾਰੀਆਂ ਨੇ ਸ਼ਰਾਬ ਰੱਖਣ ਸਬੰਧੀ ਪਾਸ ਜਾਂ ਪਰਮਿਟ ਦੀ ਮੰਗ ਕੀਤੀ ਤਾਂ ਦੋਸ਼ੀ ਕੋਈ ਵੀ ਵੈਲਿਡ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 ਅਤੇ 68 ਤਹਿਤ ਥਾਣਾ ਖਰੜ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਦੇ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version