Home ਖੇਡਾਂ ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਦੋ ਟੈਸਟਾਂ ਦੇ ਲਈ ਇੰਗਲੈਂਡ ਨੇ 16 ਮੈਂਬਰੀ...

ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਦੋ ਟੈਸਟਾਂ ਦੇ ਲਈ ਇੰਗਲੈਂਡ ਨੇ 16 ਮੈਂਬਰੀ ਟੀਮ ਦਾ ਕੀਤਾ ਐਲਾਨ

0

Sports News : ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਦੋ ਟੈਸਟਾਂ ਦੇ ਲਈ ਇੰਗਲੈਂਡ ਨੇ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜੋਅ ਰੂਟ ਸਥਾਈ ਕਪਤਾਨ ਵਜੋਂ ਚਾਰ ਸਾਲਾਂ ਬਾਅਦ ਵਾਪਸੀ ਕਰਨਗੇ, ਜਦੋਂ ਕਿ ਡੈਨ ਲਾਰੈਂਸ, ਓਲੀ ਪੋਪ ਅਤੇ ਬ੍ਰਾਈਡਨ ਕਾਰਸ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ।

ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਨੇ ਪਾਕਿਸਤਾਨ ਵਿਰੁੱਧ ਹੋਣ ਵਾਲੇ ਪਹਿਲੇ ਦੋ ਰੋਥੇਸੇ ਟੈਸਟਾਂ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਟੀਮਾਂ ਦੇ ਵਿਚਕਾਰ ਸੀਰੀਜ਼ ਦਾ ਪਹਿਲਾਂ ਮੁਕਾਬਲਾ 19 ਅਗਸਤ ਤੋਂ ਹੈਡਿੰਗਲੇ ਵਿੱਚ ਖੇਡਿਆ ਜਾਵੇਗਾ।

ਡੈਨ ਲਾਰੈਂਸ ਦੀ ਦੋ ਸਾਲਾਂ ਬਾਅਦ ਟੈਸਟ ਟੀਮ ਵਿੱਚ ਵਾਪਸ ਆਏ ਹਨ। ਉਨ੍ਹਾਂ ਨੇ ਇਸ ਸੀਜ਼ਨ ਵਿੱਚ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ 1 ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਖਿਡਾਰੀਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਲਾਰੈਂਸ ਟੀਮ ਵਿੱਚ 6ਵੇਂ ਨੰਬਰ ‘ਤੇ ਬੱਲੇਬਾਜ਼ੀ ਕਰੇਗਾ।

ਇਸ ਦੌਰਾਨ, ਜਾਰਡਨ ਕੌਕਸ ਨੂੰ ਨੰਬਰ 3 ‘ਤੇ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਜ਼ਖਮੀ ਜੈਕਬ ਬੈਥਲ ਦੀ ਜਗ੍ਹਾ ਲੈਣਗੇ। ਬੈਥਲ ਨੂੰ ਭਾਰਤ ਵਿਰੁੱਧ ਵਨਡੇ ਸੀਰੀਜ਼ ਦੌਰਾਨ ਸੱਜੇ ਗੋਡੇ ਦੀ ਸੱਟ ਲੱਗੀ ਸੀ, ਜਿਸ ਕਾਰਨ ਉਹ ਪਾਕਿਸਤਾਨ ਵਿਰੁੱਧ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ।

ਇਸ ਤੋਂ ਇਲਾਵਾ ਸੈਮ ਕੁੱਕ, ਬ੍ਰਾਇਡਨ ਕਾਰਸੇ ਅਤੇ ਓਲੀ ਪੋਪ ਵੀ ਟੀਮ ਵਿੱਚ ਵਾਪਸ ਆਏ ਹਨ। ਕਾਰਸੇ ਅਤੇ ਪੋਪ ਪਿਛਲੇ ਸਾਲ ਆਸਟ੍ਰੇਲੀਆ ਵਿੱਚ ਹੋਈ ਐਸ਼ੇਜ਼ ਸ਼ੀਰੀਜ਼ ਤੋਂ ਬਾਅਦ ਪਹਿਲੀ ਵਾਰ ਟੈਸਟ ਟੀਮ ਦਾ ਹਿੱਸਾ ਬਣੇ ਹਨ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੋਅ ਰੂਟ 2022 ਤੋਂ ਬਾਅਦ ਪਹਿਲੀ ਵਾਰ ਸਥਾਈ ਟੈਸਟ ਕਪਤਾਨ ਵਜੋਂ ਟੀਮ ਦੀ ਅਗਵਾਈ ਕਰਨਗੇ। ਉਹ ਆਪਣੀ ਕਪਤਾਨੀ ਆਪਣੇ ਘਰੇਲੂ ਮੈਦਾਨ, ਹੈਡਿੰਗਲੇ ਤੋਂ ਸ਼ੁਰੂ ਕਰਨਗੇ।

ਪਾਕਿਸਤਾਨ ਵਿਰੁੱਧ ਪਹਿਲੇ ਦੋ ਟੈਸਟਾਂ ਲਈ ਇੰਗਲੈਂਡ ਦੀ ਟੀਮ: ਜੋ ਰੂਟ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਸ਼ੋਏਬ ਬਸ਼ੀਰ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਸੈਮ ਕੁੱਕ, ਜੌਰਡਨ ਕੌਕਸ, ਬੇਨ ਡਕੇਟ, ਮੈਥਿਊ ਫਿਸ਼ਰ, ਐਮਿਲਿਓ ਗੇ, ਡੈਨ ਲਾਰੈਂਸ, ਓਲੀ ਪੋਪ, ਓਲੀ ਰੌਬਿਨਸਨ, ਜੈਮੀ ਸਮਿਥ, ਜੋਸ਼ ਟੰਗ

NO COMMENTS

LEAVE A REPLY

Please enter your comment!
Please enter your name here

Exit mobile version