Home ਹਰਿਆਣਾ ਪੰਚਕੂਲਾ ‘ਚ ਪੁਲਿਸ ਤੇ ਦੋ ਬਦਮਾਸ਼ਾਂ ਵਿਚਾਲੇ ਮੁਕਾਬਲਾ , ਦੋਵੇਂ ਸ਼ੂਟਰਾਂ ਦਾ...

ਪੰਚਕੂਲਾ ‘ਚ ਪੁਲਿਸ ਤੇ ਦੋ ਬਦਮਾਸ਼ਾਂ ਵਿਚਾਲੇ ਮੁਕਾਬਲਾ , ਦੋਵੇਂ ਸ਼ੂਟਰਾਂ ਦਾ ਐਨਕਾਊਂਟਰ

0

ਪੰਚਕੂਲਾ: ਪੰਚਕੂਲਾ ਵਿੱਚ ਬੀਤੀ ਰਾਤ ਤਾਊ ਦੇਵੀ ਲਾਲ ਸਟੇਡੀਅਮ ਦੇ ਪਿੱਛੇ ਪੁਲਿਸ ਅਤੇ ਦੋ ਬਦਮਾਸ਼ਾਂ ਵਿਚਕਾਰ ਮੁੱਠਭੇੜ ਹੋ ਗਈ । ਰਾਤ ਕਰੀਬ 11 ਵਜੇ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਬਾਈਕ ਸਵਾਰ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਦੋਹਾਂ ਦੀਆਂ ਖੱਬੀ ਲੱਤਾਂ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ‘ਤੇ ਕਾਬੂ ਪਾ ਲਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ (ਪਿੰਡ ਬੋਰਸੀ) ਅਤੇ ਜੁਗਰਾਜ (ਪਿੰਡ ਰੁਮਾਣਾਚੱਕ) ਵਾਸੀ ਅੰਮ੍ਰਿਤਸਰ, ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਜ਼ਿਗਾਨਾ ਅਤੇ ਪੀਐਕਸ-30 ਪਿਸਤੌਲ ਬਰਾਮਦ ਕੀਤਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਮੋਹਾਲੀ ਦੇ ਇਕ ਨਾਮੀ ਬਿਲਡਰ ਦੇ ਦਫਤਰ ‘ਚ ਗੋਲੀ ਚਲਾਉਣ ਵਾਲੇ ਸਨ। ਜ਼ਖ਼ਮੀ ਮੁਲਜ਼ਮਾਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version