HomeTechnologyਐਲੋਨ ਮਸਕ ਹੁਣ ਜਲਦ ਹੀ ਵੇਚਣਗੇ 'X' ਦੇ ਅਕਾਊਂਟ

ਐਲੋਨ ਮਸਕ ਹੁਣ ਜਲਦ ਹੀ ਵੇਚਣਗੇ ‘X’ ਦੇ ਅਕਾਊਂਟ

ਗੈਜੇਟ ਡੈਸਕ- ਜੇਕਰ ਤੁਸੀਂ ਵੀ ‘ਐਕਸ’ ‘ਤੇ ਅਕਾਊਂਟ ਬਣਾ ਕੇ ਛੱਡ ਦਿੱਤਾ ਹੈ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਐਕਸ ਦੇ ਮਾਲਿਕ ਐਲੋਨ ਮਸਕ (Elon Musk) ਹੁਣ ਉਨ੍ਹਾਂ ਐਕਸ ਅਕਾਊਂਟ (X account) ਨੂੰ ਵੇਚਣ ਜਾ ਰਹੇ ਹਨ ਜੋ ਐਕਟਿਵ ਨਹੀਂ ਹਨ। ਦੱਸ ਦੇਈਏ ਕਿ ਐਕਸ ਨੂੰ ਪਹਿਲਾਂ ਟਵਿਟਰ ਕਿਹਾ ਜਾਂਦਾ ਸੀ। ਰਿਪੋਰਟ ਮੁਤਾਬਕ, ਐਕਸ ‘ਤੇ ਕਰੀਬ 1.5 ਅਰਬ ਅਕਾਊਂਟ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਇਸਤੇਮਾਲ ਨਹੀਂ ਕਰਦਾ। ਇਸ ਲਈ ਹੈਂਡਲ ਮਾਰਕੀਟਪਲੇਸ ਸਰਵਿਸ ਲਾਂਚ ਕੀਤੀ ਗਈ ਹੈ। ਅਗਲੇ ਮਹੀਨੇ ਦੇ ਅਖੀਰ ਤਕ ਇਨ੍ਹਾਂ ਸਾਰੇ ਅਕਾਊਂਟਸ ਨੂੰ ਵੇਚਣ ਦਾ ਕੰਮ ਪੂਰਾ ਕੀਤਾ ਜਾ ਸਕਦਾ ਹੈ।

ਇਨ੍ਹਾਂ ਅਕਾਊਂਟਸ ਤੋਂ ਅੱਜ ਤਕ ਇਕ ਵੀ ਪੋਸਟ ਸ਼ੇਅਰ ਨਹੀਂ ਹੋਇਆ। ਇਸਤੋਂ ਇਲਾਵਾ ਲਾਗ-ਇਨ ਦੀ ਵੀ ਕੋਈ ਐਕਟੀਵਿਟੀ ਨਹੀਂ ਹੈ। ਐਲੋਨ ਮਸਕ ਅਜਿਹੇ ਸਾਰੇ ਅਕਾਊਂਟ ਨੂੰ ਵੇਚਣ ਦੀ ਪਲਾਨਿੰਗ ਕਰ ਰਹੇ ਹਨ। ਇਨ੍ਹਾਂ ਸਾਰੇ ਅਕਾਊਂਟਸ ਦੀ ਕੀਮਤ 50,000 ਡਾਲਰ (ਕਰੀਬ 41.5 ਲੱਖ ਰੁਪਏ) ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਦੇ ਅਕਾਊਂਟਸ ਨੂੰ ਲੈ ਕੇ ਐਲੋਨ ਮਸਕ ਨੇ ਪਿਛਲੇ ਸਾਲ ਚਰਚਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਈ ਅਜਿਹੇ ਅਕਾਊਂਟਸ ਹਨ ਜਿਨ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੈ। ਇਹ ਅਕਾਊਂਟ ਬਾਟਸ ਜਾਂ ਟ੍ਰੋਲਸ ਦੇ ਹੋ ਸਕਦੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments