ਪੰਜਾਬ : ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ , ਸ਼ਨੀਵਾਰ ਨੂੰ ਬਿਜਲੀ ਦਾ ਲੰਮਾ ਕੱਟ ਲਗਾਇਆ ਜਾਵੇਗਾ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਕਾਰਨ, ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਇਸ ਦੇ ਚੱਲਦੇ ਬਨੂੜ, ਲੁਧਿਆਣਾ ਅਤੇ ਗੜ੍ਹਦੀਵਾਲਾ ਦੇ ਇਲਾਕਿਆਂ ਵਿੱਚ 8 ਘੰਟੇ ਲੰਬਾ ਪਾਵਰ ਕੱਟ ਰਹੇਗਾ, ਜਦੋਂ ਕਿ ਨਵਾਂਸ਼ਹਿਰ ਦੇ ਇਲਾਕਿਆਂ ਵਿੱਚ 6 ਘੰਟੇ ਬਿਜਲੀ ਬੰਦ ਲੱਗੇਗਾ। ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕੀਤੀ ਜਾ ਚੁੱਕੀ ਹੈ, ਅਤੇ ਬਿਜਲੀ ਬੰਦ ਹੋਣ ਦਾ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੈ।
ਬਨੂੜ : ਪਾਵਰਕਾਮ ਦੇ ਐਸਡੀਓ ਮੇਜਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ, 28 ਮਾਰਚ ਨੂੰ, ਬਨੂੜ 220 ਕੇਵੀ ਅਤੇ 66 ਕੇਵੀ ਮੋਹੀ ਕਲਾਂ ਪਾਵਰ ਗਰਿੱਡਾਂ ਦੁਆਰਾ ਸੰਚਾਲਿਤ ਬਨੂੜ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਲੁਧਿਆਣਾ : ਟਰਾਂਸਮਿਸ਼ਨ ਲਾਈਨ ਵਿੰਗ ਵੱਲੋਂ 66 ਕੇਵੀ ਟਾਵਰ ਦੇ ਨਿਰਮਾਣ ਦੇ ਆਲੇ-ਦੁਆਲੇ ਸੁਰੱਖਿਆ ਚਿੰਤਾਵਾਂ ਦੇ ਕਾਰਨ, ਅੱਜ ਯਾਨੀ 28 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ, ਐੱਚ ਬਲਾਕ, ਸਰਾਭਾ ਨਗਰ ਦੇ ਕੁਝ ਹਿੱਸਿਆਂ, ਜੇ ਬਲਾਕ, ਸਰਾਭਾ ਨਗਰ, ਟੀਟੀਆਈ ਕੰਪਲੈਕਸ ਅਤੇ 11 ਕੇਵੀ ਗੁਰਦੇਵ ਨਗਰ ਫੀਡਰ ਦੇ ਐਸਸੀਏਡੀਏ ਸਿਸਟਮ ਦੀ ਸੈਕੰਡਰੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐਸਡੀਓ ਰਮਨਪ੍ਰੀਤ ਸਿੰਘ ਨੇ ਦਿੱਤੀ।
ਨਵਾਂਸ਼ਹਿਰ : ਪਾਵਰਕਾਮ ਵੱਲੋਂ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ 28 ਮਾਰਚ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਵਿਭਾਗੀ ਅਧਿਕਾਰੀਆਂ ਅਨੁਸਾਰ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਬਿਜਲੀ ਕੱਟ ਕਾਰਨ ਸ਼ਹਿਰੀ ਨੰਬਰ 1 ਅਤੇ 3, ਰਾਹੋਂ ਰੋਡ, ਸਲੋਹ ਰੋਡ, ਰੇਲਵੇ ਰੋਡ, ਬਰਨਾਲਾ ਗੇਟ, ਸਿਵਲ ਹਸਪਤਾਲ, ਬੇਗਮਪੁਰ, ਦਾਣਾ ਮੰਡੀ, ਫੋਕਲ ਪੁਆਇੰਟ ਅਤੇ ਘਾ ਮੰਡੀ ਫੀਡਰਾਂ ਨਾਲ ਜੁੜੇ ਖੇਤਰ ਪ੍ਰਭਾਵਿਤ ਹੋਣਗੇ। ਬਿਜਲੀ ਸਪਲਾਈ ਮੁੱਖ ਤੌਰ ‘ਤੇ ਕੁਲਮ ਰੋਡ, ਬਰਨਾਲਾ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ, ਕਰੀਅਮ ਰੋਡ, ਆਈਵੀਵਾਈ ਹਸਪਤਾਲ, ਚੰਡੀਗੜ੍ਹ ਰੋਡ, ਨਿਊ ਕੋਰਟ ਕੰਪਲੈਕਸ, ਕੈਨਾਲ ਰੋਡ, ਮੂਸਾਪੁਰ ਰੋਡ, ਬੰਗਾ ਰੋਡ, ਮਿੰਨੀ ਬਾਈਪਾਸ (ਬੰਗਾ-ਗੜ੍ਹਸ਼ੰਕਰ ਰੋਡ), ਪਿੰਡ ਬੇਗਮਪੁਰ ਅਤੇ ਨਵੀਂ ਦਾਣਾ ਮੰਡੀ ਸਮੇਤ ਖੇਤਰਾਂ ਵਿੱਚ ਪ੍ਰਭਾਵਿਤ ਹੋਵੇਗੀ।
ਗੜ੍ਹਦੀਵਾਲਾ : ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ, ਪੀਐਸਪੀਸੀਐਲ ਸਬ-ਡਿਵੀਜ਼ਨ ਗੜ੍ਹਦੀਵਾਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ 66 ਕੇਵੀ ਸਬ-ਸਟੇਸ਼ਨ ਗੜ੍ਹਦੀਵਾਲਾ ਤੋਂ ਚੱਲਣ ਵਾਲੇ ਟੀ-01 ਟ੍ਰਾਂਸਫਾਰਮਰ ‘ਤੇ ਨਵਾਂ 11 ਕੇਵੀ ਇਨਕਮਰ ਲਗਾਉਣ ਲਈ 28 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੇ ਚੱਲਦੇ ਲਿੱਟਾ, ਚਾਂਗ ਬਸੋਆ, ਜਮਸ਼ੇਰ ਚਠਿਆਲ, ਸੀਹ ਚਠਿਆਲ, ਬਾਂਦਾ, ਕੇਸੋਪੁਰ, ਜੋਗੀਆਣਾ, ਫਤਿਹਪੁਰ, ਭਾਣੋਵਾਲ, ਭੱਠਲਾ, ਕੌਈ, ਸੰਸਾਰਪੁਰ, ਸ਼ਗਿਆਲ, ਅਗਲੋੜ, ਜੰਗਲਾ, ਅੰਦੋਚੱਕ ਬਦਿਆਲਾ, ਅਰਗੋਵਾਲ, ਮਾਨਗੜ੍ਹ, ਮਾਨਗੜ੍ਹ, ਰੰਗਾਪੁਰ, ਕਲੇਰਾਂ, ਗੋਦੜਾਂ, ਮਾਛੀਆਂ ਖੁਰਦਾ, ਚੱਕਨੂਰ ਅਲੀ, ਧੂਤਕਾਲਾ, ਪੰਡੋਰੀ ਸੁਮਲਾ, ਦੌਲਤਪੁਰ, ਗਿੱਲਾ, ਅੱਡਾ ਦੁਸਰਕਾ ਅਤੇ ਪੱਖੋਵਾਲ ਸਮੇਤ ਹੋਰਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
