Home ਪੰਜਾਬ Election Resulut : ਵੇਖੋ ਹੁਣ ਤੱਕ ਦੇ ਨਤੀਜੇ , ਕਿਸ ਪਾਰਟੀ ਦੇ...

Election Resulut : ਵੇਖੋ ਹੁਣ ਤੱਕ ਦੇ ਨਤੀਜੇ , ਕਿਸ ਪਾਰਟੀ ਦੇ ਹਿੱਸੇ ਆਈਆਂ ਕਿੰਨੀਆਂ ਸੀਟਾਂ

0

ਚੰਡੀਗੜ੍ਹ: ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਬਲਾਕ ਸੰਮਤੀ ਦੀਆਂ 2838 ਕੁੱਲ ਸੀਟਾਂ ਵਿੱਚੋਂ 365 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ। 48 ਸੀਟਾਂ ‘ਤੇ ਕਾਂਗਰਸ, 51 ‘ਤੇ ਅਕਾਲੀ ਦਲ, ਇੱਕ ਸੀਟ ‘ਤੇ ਭਾਜਪਾ ਅਤੇ 34 ਆਜ਼ਾਦ ਉਮੀਦਵਾਰ ਜਿੱਤ ਚੁੱਕੇ ਹਨ।

ਇਸ ਦੇ ਨਾਲ ਹੀ , ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ ਉੱਪਰ 18 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਚੁੱਕੇ ਹਨ, ਜਦੋਂ ਕਿ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦਾ ਖਾਤਾ ਨਹੀਂ ਖੁੱਲ੍ਹਿਆ।

NO COMMENTS

LEAVE A REPLY

Please enter your comment!
Please enter your name here

Exit mobile version