Homeਦੇਸ਼Election Results: ਜਾਣੋਂ ਹੁਣ ਤੱਕ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ (ਦੁਪਹਿਰ...

Election Results: ਜਾਣੋਂ ਹੁਣ ਤੱਕ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ (ਦੁਪਹਿਰ 12:45 ਤੱਕ)

ਨਵੀਂ ਦਿੱਲੀ: ਦੇਸ਼ ਦੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਦੇ ਨਤੀਜੇ ਅੱਜ ਸਾਹਮਣੇ ਆਉਣਗੇ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਫਿਰ ਇਸ ਤੋਂ ਬਾਅਦ ਈ.ਵੀ.ਐਮ ਮਸ਼ੀਨਾਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਹੁਣ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਰਾਜਸਥਾਨ ਅਤੇ ਤੇਲੰਗਾਨਾ ਵਿੱਚ ਕ੍ਰਮਵਾਰ 25 ਨਵੰਬਰ ਅਤੇ 30 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ। ਛੱਤੀਸਗੜ੍ਹ ਵਿੱਚ 7 ​​ਨਵੰਬਰ ਅਤੇ 17 ਨਵੰਬਰ ਨੂੰ ਵੋਟਾਂ ਪਈਆਂ ਸਨ।  ਇੰਨ੍ਹਾਂ ਚਾਰਾਂ ਸੂਬਿਆਂ ‘ਚ ਕਾਂਗਰਸ ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਚੱਲ ਰਹੀ ਹੈ।

ਇਸ ਪ੍ਰਕਾਰ ਹਨ ਹੁਣ ਤੱਕ ਦੀਆਂ ਚੋਣਾਂ ਦੇ ਨਤੀਜੇ

  • ਮੱਧ ਪ੍ਰਦੇਸ਼ ‘ਚ 230 ਸੀਟਾਂ ‘ਚੋਂ 161 ਸੀਟਾਂ ‘ਤੇ ਭਾਜਪਾ ਤੇ 67 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 2 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ।
  • ਰਾਜਸਥਾਨ ‘ਚ 199 ਸੀਟਾਂ ‘ਚੋਂ 109 ਸੀਟਾਂ ‘ਤੇ ਭਾਜਪਾ ਤੇ 75 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 16 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ।
  • ਛੱਤੀਸਗੜ੍ਹ ‘ਚ 90 ਸੀਟਾਂ ‘ਚੋਂ 57 ਸੀਟਾਂ ‘ਤੇ ਭਾਜਪਾ ਤੇ 31 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 2 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ।
  • ਤੇਲੰਗਾਨਾ ‘ਚ 119 ਸੀਟਾਂ ‘ਚੋਂ 11 ਸੀਟਾਂ ‘ਤੇ ਭਾਜਪਾ ਤੇ 65 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments