ਨਵੀਂ ਦਿੱਲੀ: ਦੇਸ਼ ਦੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਦੇ ਨਤੀਜੇ ਅੱਜ ਸਾਹਮਣੇ ਆਉਣਗੇ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਹੋ ਰਹੀ ਹੈ। ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਰਾਜਸਥਾਨ ਅਤੇ ਤੇਲੰਗਾਨਾ ਵਿੱਚ ਕ੍ਰਮਵਾਰ 25 ਨਵੰਬਰ ਅਤੇ 30 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ। ਛੱਤੀਸਗੜ੍ਹ ਵਿੱਚ 7 ਨਵੰਬਰ ਅਤੇ 17 ਨਵੰਬਰ ਨੂੰ ਵੋਟਾਂ ਪਈਆਂ ਸਨ। ਇੰਨ੍ਹਾਂ ਚਾਰਾਂ ਸੂਬਿਆਂ ‘ਚ ਕਾਂਗਰਸ ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਚੱਲ ਰਹੀ ਹੈ। ਹੁਣ ਜਿੱਤ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਇਸ ਪ੍ਰਕਾਰ ਹਨ ਹੁਣ ਤੱਕ ਦੀਆਂ ਚੋਣਾਂ ਦੇ ਨਤੀਜੇ
- ਮੱਧ ਪ੍ਰਦੇਸ਼ ‘ਚ 230 ਸੀਟਾਂ ‘ਚੋਂ 84 ਸੀਟਾਂ ‘ਤੇ ਭਾਜਪਾ ਤੇ 40 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 01 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ। ਇਸਦੇ ਨਾਲ ਹੀ 84 ਸੀਟਾਂ ‘ਤੇ ਭਾਜਪਾ ਤੇ 23 ਸੀਟ ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ।
- ਰਾਜਸਥਾਨ ‘ਚ 199 ਸੀਟਾਂ ‘ਚੋਂ 12 ਸੀਟਾਂ ‘ਤੇ ਭਾਜਪਾ ਤੇ 04 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 14 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ। ਇਸਦੇ ਨਾਲ ਹੀ 102 ਸੀਟਾਂ ‘ਤੇ ਭਾਜਪਾ ਤੇ 67 ਸੀਟ ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ।
- ਛੱਤੀਸਗੜ੍ਹ ‘ਚ 90 ਸੀਟਾਂ ‘ਚੋਂ 09 ਸੀਟਾਂ ‘ਤੇ ਭਾਜਪਾ ਤੇ 08 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 01 ਸੀਟਾਂ ‘ਤੇ ਬਾਕੀ ਪਾਰਟੀਆਂ ਅੱਗੇ ਹਨ। ਇਸਦੇ ਨਾਲ ਹੀ 47 ਸੀਟਾਂ ‘ਤੇ ਭਾਜਪਾ ਤੇ 25 ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ।
- ਤੇਲੰਗਾਨਾ ‘ਚ 119 ਸੀਟਾਂ ‘ਚੋਂ ਭਾਜਪਾ ਨੇ 08 ਸੀਟਾਂ ‘ਤੇ ਅਤੇ 66 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ।