ਨਵੀਂ ਦਿੱਲੀ: ਦੇਸ਼ ਦੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਦੇ ਨਤੀਜੇ ਅੱਜ ਸਾਹਮਣੇ ਆਉਣਗੇ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਫਿਰ ਇਸ ਤੋਂ ਬਾਅਦ ਈ.ਵੀ.ਐਮ ਮਸ਼ੀਨਾਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਹੁਣ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਰਾਜਸਥਾਨ ਅਤੇ ਤੇਲੰਗਾਨਾ ਵਿੱਚ ਕ੍ਰਮਵਾਰ 25 ਨਵੰਬਰ ਅਤੇ 30 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ। ਛੱਤੀਸਗੜ੍ਹ ਵਿੱਚ 7 ਨਵੰਬਰ ਅਤੇ 17 ਨਵੰਬਰ ਨੂੰ ਵੋਟਾਂ ਪਈਆਂ ਸਨ। ਇੰਨ੍ਹਾਂ ਚਾਰਾਂ ਸੂਬਿਆਂ ‘ਚ ਕਾਂਗਰਸ ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਚੱਲ ਰਹੀ ਹੈ।
ਇਸ ਪ੍ਰਕਾਰ ਹਨ ਹੁਣ ਤੱਕ ਦੀਆਂ ਚੋਣਾਂ ਦੇ ਨਤੀਜੇ
- ਮੱਧ ਪ੍ਰਦੇਸ਼ ‘ਚ 230 ਸੀਟਾਂ ‘ਚੋਂ 160 ਸੀਟਾਂ ‘ਤੇ ਭਾਜਪਾ ਤੇ 63 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
- ਰਾਜਸਥਾਨ ‘ਚ 199 ਸੀਟਾਂ ‘ਚੋਂ 106 ਸੀਟਾਂ ‘ਤੇ ਭਾਜਪਾ ਤੇ 76 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
- ਛੱਤੀਸਗੜ੍ਹ ‘ਚ 90 ਸੀਟਾਂ ‘ਚੋਂ 53 ਸੀਟਾਂ ‘ਤੇ ਭਾਜਪਾ ਤੇ 35 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।
- ਤੇਲੰਗਾਨਾ ‘ਚ 119 ਸੀਟਾਂ ‘ਚੋਂ 41 ਸੀਟਾਂ ‘ਤੇ ਭਾਜਪਾ ਤੇ 66 ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।