Home ਯੂਪੀ ਖ਼ਬਰਾਂ ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਚੋਣ ਕਮਿਸ਼ਨ ਨੇ ਈ-ਸਾਈਨ ਫੀਚਰ...

ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਚੋਣ ਕਮਿਸ਼ਨ ਨੇ ਈ-ਸਾਈਨ ਫੀਚਰ ਕੀਤਾ ਲਾਂਚ

0

ਬਿਹਾਰ : ਬਿਹਾਰ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਚੋਣ ਕਮਿਸ਼ਨ ਨੇ ਈ-ਸਾਈਨ ਫੀਚਰ ਲਾਂਚ ਕਰ ਦਿੱਤਾ ਹੈ, ਜਿਸ ਨਾਲ ਜਿੱਥੇ ਵੋਟਰ ਸੂਚੀ ਵਿੱਚੋਂ ਨਾਮ ਹਟਾਉਣਾ ਆਸਾਨ ਨਹੀਂ ਹੋਵੇਗਾ, ਉੱਥੇ ਹੀ ਵੋਟਰ ਆਈਡੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇਗਾ। ਦੱਸ ਦੇਈਏ ਕਿ ਬਿਹਾਰ ਵਿੱਚ ਵਿਸ਼ੇਸ਼ ਡੂੰਘਾਈ ਨਾਲ ਮੁੜ-ਨਿਰੀਖਣ (SIR) ਤੋਂ ਬਾਅਦ ਵੋਟ ਚੋਰੀ ਦੇ ਦੋਸ਼ ਲੱਗਣ ਕਾਰਨ ਚੋਣ ਕਮਿਸ਼ਨ ਨੇ ਇਸ ਫੀਚਰ ਨੂੰ ਲਾਂਚ ਕਰਨ ਦਾ ਕਦਮ ਚੁੱਕਿਆ, ਜਿਸ ਨੂੰ ਈ.ਸੀ.ਆਈ.ਨੈੱਟ. (ecinet) ਪੋਰਟਲ ਅਤੇ ਐਪ ‘ਤੇ ਪੇਸ਼ ਕੀਤਾ ਗਿਆ ਹੈ।

ਸੰਸਦ ਰਾਹੁਲ ਗਾਂਧੀ ਨੇ ਲਗਾਏ ਸੀ ਇਲਜ਼ਾਮ

ਤਹਾਨੂੰ ਦੱਸ ਦਈਏ ਕਿ ਕਾਂਗਰਸ ਸੰਸਦ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਸੂਚੀ ਵਿੱਚ ਹੇਰਾਫੇਰੀ ਦਾ ਦੋਸ਼ ਲਗਾਇਆ ਸੀ। ਵੋਟਰਾਂ ਦੇ ਨਾਮ ਹਟਾਉਣ ਦੇ ਲਈ ਕੀਤੇ ਗਏ 6,000 ਅਰਜ਼ੀਆਂ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਨੇ ਪਹਿਲਾਂ ਬਿਹਾਰ SIR ਤੋਂ ਬਾਅਦ ਚੋਣ ਕਮਿਸ਼ਨ ‘ਤੇ ਵੋਟ ਚੋਰੀ ਦਾ ਦੋਸ਼ ਲਗਾਇਆ ਸੀ। ਇਸ ਲਈ ਚੋਣ ਕਮਿਸ਼ਨ ਨੇ ਵੈਰੀਫਿਕੇਸ਼ਨ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ, ਜਿਸ ਦੇ ਤਹਿਤ ਈ-ਸਾਈਨ ਫੀਚਰ ਡਿਵੈਲਪ ਕਰਕੇ ਲਾਂਚ ਕੀਤਾ।

 ਫਰਜ਼ੀ ਅਰਜ਼ੀਆਂ ਨੂੰ ਰੋਕਣ ਵਿੱਚ ਮਿਲੇਗੀ ਮਦਦ

ਦੱਸ ਦੇਈਏ ਕਿ ਈ-ਸਾਈਨ ਫੀਚਰ ਰਾਹੀਂ ਵੋਟਰਾਂ ਦੀ ਪਛਾਣ ਵੈਰੀਫਾਈ ਹੋਵੇਗੀ। ਜਦੋਂ ਵੋਟਰ ਵੋਟਰ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਉਣਗੇ। ਵੋਟਰ ਸੂਚੀ ਵਿੱਚੋਂ ਨਾਮ ਹਟਾਉਣ ਜਾਂ ਨਾਮ ਵਿੱਚ ਸੁਧਾਰ ਕਰਨ ਲਈ ਅਰਜ਼ੀ ਦੇਣਗੇ ਤਾਂ ਆਧਾਰ ਕਾਰਡ ਨਾਲ ਲਿੰਕ ਫੋਨ ਨੰਬਰ ਰਾਹੀਂ ਆਪਣੀ ਪਛਾਣ ਵੈਰੀਫਾਈ ਕਰਨਗੇ। ਵੋਟਰ ਵੈਰੀਫਿਕੇਸ਼ਨ ਦੀ ਇਹ ਪ੍ਰਕਿਰਿਆ ਫਰਜ਼ੀ ਅਰਜ਼ੀਆਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਨਾਲ ਨਾ ਸਿਰਫ਼ ਨਾਮ ਅਤੇ ਨੰਬਰ ਵੈਰੀਫਾਈ ਹੋਵੇਗਾ, ਸਗੋਂ ਪਤਾ ਲੱਗੇਗਾ ਕਿ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਨਾਮ ਹੈ ਜਾਂ ਨਹੀਂ।

ਇਸ ਤਰ੍ਹਾਂ ਕੰਮ ਕਰੇਗਾ ਈ-ਸਾਈਨ ਫ਼ੀਚਰ

ਤਹਾਨੂੰ ਦੱਸ ਦਈਏ ਕਿ ਈ-ਸਾਈਨ ਫ਼ੀਚਰ ਲਾਂਚ ਹੋਣ ਤੋਂ ਬਾਅਦ, ECINET ਪੋਰਟਲ ‘ਤੇ ਫਾਰਮ 6 (ਨਵੀਂ ਰਜਿਸਟ੍ਰੇਸ਼ਨ ਲਈ), ਫਾਰਮ 7 (ਨਾਮ ਹਟਾਉਣ ਲਈ), ਅਤੇ ਫਾਰਮ 8 (ਸੁਧਾਰ ਲਈ) ਨੂੰ ਹੁਣ ਸਿੱਧੇ ਤੌਰ ‘ਤੇ ਭਰਨ ਦੀ ਇਜਾਜ਼ਤ ਨਹੀਂ ਹੋਵੇਗੀ। ਬਿਨੈਕਾਰਾਂ ਨੂੰ ਈ-ਸਾਈਨ ਫੀਚਰ ਖੋਲ੍ਹਣ ਕਰਕੇ ਆਧਾਰ ਨੰਬਰ ਜਮ੍ਹਾਂ ਕਰਕੇ ਅਤੇ ਇੱਕ OTP ਜਨਰੇਟ ਕਰਨ ਹੋਵੇਗਾ। ਰਜਿਸਟਰਡ ਨੰਬਰ ‘ਤੇ ਆਇਆ OTP ਦਰਜ ਕਰਕੇ ਓਕੇ ਕਰਨ ‘ਤੇ ਵੈਰੀਫਿਕੇਸ਼ਨ ਹੋ ਜਾਵੇਗੀ, ਜਿਸ ਤੋਂ ਬਾਅਦ ਅਰਜ਼ਦਾਰ ਫਾਰਮ ਜਮ੍ਹਾਂ ਕਰਨ ਲਈ ਵਾਪਸ ਈਸੀਆਈਨੈੱਟ ਪੋਰਟਲ ‘ਤੇ ਆ ਜਾਵੇਗਾ। ਬਾਕੀ ਪ੍ਰਕਿਰਿਆ ਪਹਿਲਾਂ ਜਿਹੀ ਹੀ ਹੋਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version