Home ਹਰਿਆਣਾ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਸੁਧਾਰਨ ਤੇ ਮਿਡ-ਡੇ ਮੀਲ...

ਸਿੱਖਿਆ ਵਿਭਾਗ ਨੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਸੁਧਾਰਨ ਤੇ ਮਿਡ-ਡੇ ਮੀਲ ਨੂੰ ਹੋਰ ਸੁਆਦਲਾ ਬਣਾਉਣ ਲਈ ਲਿਆ ਅਹਿਮ ਫ਼ੈਸਲਾ

0

ਚੰਡੀਗੜ੍ਹ :  ਹਰਿਆਣਾ ‘ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਚੰਗੀ ਖ਼ਬਰ ਆਈ ਹੈ। ਸਰਕਾਰ ਨੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਦੇ ਮਿਡ-ਡੇ ਮੀਲ ਵਿੱਚ ਕੁਝ ਸੁਧਾਰ ਕੀਤੇ ਹਨ। ਇਸ ਦੇ ਚਲਦਿਆਂ ਬੱਚਿਆਂ ਨੂੰ ਦਾਲ, ਚਾਵਲ, ਰੋਟੀ, ਸਬਜ਼ੀ ਦੇ ਨਾਲ-ਨਾਲ ਮੌਸਮੀ ਫਲ ਅਤੇ ਸਲਾਦ ਵੀ ਮਿਲਣਗੇ। ਇਸ ਤੋਂ ਇਲਾਵਾ, ਦੁਪਹਿਰ ਦੇ ਖਾਣੇ ਦੀ ਪੌਸ਼ਟਿਕਤਾ ਵਧਾਉਣ ਲਈ ਤੈਅ ਹੋਇਆ ਹੈ ਕਿ ਹਫ਼ਤੇ ਵਿੱਚ ਇੱਕ ਦਿਨ ਖੀਰ ਅਤੇ ਪੰਜੀਰੀ ਵੀ ਦਿੱਤੀ ਜਾਵੇਗੀ।

ਸਿੱਖਿਆ ਵਿਭਾਗ ਨੇ ਬੱਚਿਆਂ ਦੇ ਪੋਸ਼ਣ ਪੱਧਰ ਨੂੰ ਸੁਧਾਰਨ ਅਤੇ ਮਿਡ-ਡੇ ਮੀਲ ਨੂੰ ਹੋਰ ਸੁਆਦਲਾ ਬਣਾਉਣ ਲਈ ਇਹ ਫ਼ੈਸਲਾ ਲਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਲ ਵਾਟਿਕਾ-3 ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਲਗਭਗ 64 ਹਜ਼ਾਰ ਵਿਦਿਆਰਥੀਆਂ ਨੂੰ ਸਰਦੀਆਂ ਵਿੱਚ ਦੇਸੀ ਘਿਓ ਦੀ ਪਿੰਨੀ ਅਤੇ ਖੀਰ ਮਿਡ-ਡੇ ਮੀਲ ਵਿੱਚ ਮਿਲੇਗੀ। ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਦਿਨ 15 ਗ੍ਰਾਮ ਪਿੰਨੀ ਅਤੇ 45 ਗ੍ਰਾਮ ਖੀਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲਾਂ ਵੀ ਬੱਚਿਆਂ ਨੂੰ ਫਲੇਵਰ ਵਾਲਾ ਦੁੱਧ ਦਿੱਤਾ ਜਾ ਰਿਹਾ ਹੈ।

ਹਰਿਆਣਾ ਦੇ ਅਧਿਆਪਕ ਵਿਭਾਗ ਨੇ ਵਿਦਿਆਰਥੀਆਂ ਦੀ ਪੋਸ਼ਣ ਵਿੱਚ ਸੁਧਾਰ ਲਈ ਹਰਿਆਣਾ ਏਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਪੰਚਕੂਲਾ ਨਾਲ ਸਮਝੌਤਾ ਕੀਤਾ ਹੈ। ਸਕੂਲਾਂ ਵਿੱਚ ਇਹ ਖੀਰ ਹਰਿਆਣਾ ਏਗਰੋ ਦੀ ਤਰਫੋਂ ਹੀ ਉਪਲਬਧ ਕਰਵਾਇਆ ਜਾਵੇਗਾ।  ਮੁੱਢਲੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਭਾਗ ਵੱਲੋਂ ਸਕੂਲਾਂ ਵਿੱਚ ਪਿੰਨੀ ਦੀ 1 ਕਿਲੋ ਦੀ ਪੈਕਿੰਗ ਭੇਜੀ ਗਈ ਹੈ ਜੋ ਇੱਕੋ ਵਾਰ 67 ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੰਸਟੈਂਟ ਖੀਰ ਵੀ ਦਿੱਤੀ ਜਾਵੇਗੀ ਜਿਸਨੂੰ ਝੱਟਪਟ ਤਿਆਰ ਕੀਤਾ ਜਾ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version