Home ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਐਮ.ਐਲ.ਏ. ਗੁਰਲਾਲ ਸਿੰਘ ਘਨੌਰ ਦਾ ਸਨਮਾਨ

ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਐਮ.ਐਲ.ਏ. ਗੁਰਲਾਲ ਸਿੰਘ ਘਨੌਰ ਦਾ ਸਨਮਾਨ

0

ਘਨੌਰ: ਘਨੌਰ ਦੇ ਐਮ.ਐਲ.ਏ. ਗੁਰਲਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਖਿਡਾਰੀ ਵਜੋਂ ਮਿਲੇ ਸਰਵਉੱਚ ਸਨਮਾਨ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਮਿਲਣ ’ਤੇ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਪਟਿਆਲਾ ਜ਼ੋਨ ਇੰਚਾਰਜ ਸ. ਦਲਜੀਤ ਸਿੰਘ ਨੇ ਐਮ.ਐਲ.ਏ. ਗੁਰਲਾਲ ਸਿੰਘ ਦਾ ਸਨਮਾਨ ਕਰਦਿਆਂ ਕਿਹਾ ਕਿ ਇਹ ਐਵਾਰਡ ਖੇਡ ਜਗਤ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੀਆਂ ਸ਼ਖਸੀਅਤਾਂ ਪ੍ਰੇਰਣਾ ਸਰੋਤ ਬਣਦੀਆਂ ਹਨ। ਐਮ.ਐਲ.ਏ. ਗੁਰਲਾਲ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਖੇਡਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਇਸ ਸਮਾਗਮ ਦੌਰਾਨ ਚਮਾਰਹੇੜੀ ਤੋਂ ਆਪ ਪਾਰਟੀ ਦੇ ਵਰਕਰ ਹਰਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਮਨਾ ਜੀ ਅਤੇ ਵੱਡੀ ਗਿਣਤੀ ਵਿੱਚ ਲੋਕ, ਸਮਾਜਿਕ ਆਗੂ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version