Home ਦੇਸ਼ ਈ.ਡੀ. ਦੀ ਵੱਡੀ ਕਾਰਵਾਈ, ਐਮ.ਡੀ. ਮਨੋਜ਼ ਗੌਰ ਨੂੰ ਮਨੀ ਲਾਂਡਰਿੰਗ ਮਾਮਲੇ ’ਚ...

ਈ.ਡੀ. ਦੀ ਵੱਡੀ ਕਾਰਵਾਈ, ਐਮ.ਡੀ. ਮਨੋਜ਼ ਗੌਰ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਕੀਤਾ ਗ੍ਰਿਫ਼ਤਾਰ

0

ਨਵੀਂ ਦਿੱਲੀ : ਈ.ਡੀ. ਨੇ ਮੈਸਰਜ਼ ਜੇਪੀ ਇੰਫ੍ਰਾਸਟਰਕਚਰ ਲਿਮਿਟਡ ਦੇ ਐਮਡੀ ਮਨੋਜ਼ ਗੌਰ ਨੂੰ ਕਥਿਤ ਧੋਖਾਧੜੀ ਅਤੇ ਘਰ ਖਰੀਦਾਰਾਂ ਦੇ ਪੈਸੇ ਦੀ ਹੇਰਾਫੇਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜੇ.ਪੀ. ਗਰੁੱਪ ‘ਤੇ ਈ.ਡੀ. ਦਾ ਸ਼ਿਕੰਜਾ ਲਗਾਤਾਰ ਕਸਦਾ ਜਾ ਰਿਹਾ ਹੈ। ਹੁਣ ਇਸੇ ਕ੍ਰਮ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੀ ਹੈ ਦੋਸ਼?

ਦਰਅਸਲ, ਈ.ਡੀ. ਦਾ ਦੋਸ਼ ਹੈ ਕਿ ਜੇਪੀ ਇੰਫਰਾਟੈਕ, ਜੇ.ਪੀ. ਐਸੋਸੀਏਟਸ ਲਿਮਟਿਡ ਵਰਗੀ ਕਈ ਅਤੇ ਰੀਅਲ ਅਸਟੇਟ ਕੰਪਨੀਆਂ ਨੇ ਘਰ ਖਰੀਦਦਾਰਾਂ ਅਤੇ ਨਿਵੇਸ਼ਕਾਂ ਦਾ ਪੈਸੇ ਲੈਕੇ ਉਨ੍ਹਾਂ ਨੂੰ ਫਲੈਟ ਨਹੀ ਦਿੱਤਾ, ਬਲਕਿ ਉਨ੍ਹਾਂ ਤੋਂ ਮਿਲੀ ਰਕਮ ਨੂੰ ਦੂਸਰੇ ਪ੍ਰੋਜੈਕਟਾਂ ਵਿੱਚ ਮੋੜ ਦਿੱਤਾ ਗਿਆ, ਇਸ ਨਾਲ ਘਰ ਖਰੀਦਦਾਰਾਂ ਨੂੰ ਨੁਕਸਾਨ ਹੋਇਆ ਹੈ। ਹੋਰ ਕੰਪਨੀਆਂ ਵਿੱਚ ਗੌਰਸਨ, ਗੁਲਸ਼ਨ, ਮਹਾਗੁਣ ਅਤੇ ਸੁਰੱਖਿਆ ਰਿਐਲਟੀ ਸ਼ਾਮਲ ਹਨ। ਇਸੇ ਸਿਲਸਿਲੇ ਵਿੱਚ ਬੀਤੇ ਦਿਨ ਈ.ਡੀ. ਦੀ ਟੀਮ ਨੇ ਦਿੱਲੀ-ਐਨ.ਸੀ.ਆਰ. ਅਤੇ ਮੁੰਬਈ ਦੇ ਕੁੱਲ 12 ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਗਈ ਸੀ। ਈ.ਡੀ. ਦੀ ਇੱਕ ਟੀਮ ਨੋਇਡਾ ਦੇ 128 ਸੈਕਟਰ ਵਿੱਚ ਸਥਿਤ ਜੇ.ਪੀ. ਬਿਲਡਰ ਦੇ ਮਾਰਕੀਟਿੰਗ ਦਫ਼ਤਰ ਵਿੱਚ ਵੀ ਪਹੁੰਚੀ ਸੀ।

ਦੀਵਾਲੀਆਪਨ ਵਿੱਚੋਂ ਲੰਘ ਰਹੀ ਕੰਪਨੀ

ਅੱਜ ਤੋਂ 44 ਸਾਲ ਪਹਿਲਾਂ, ਸੰਨ 1981 ਵਿੱਚ ਜੈਪ੍ਰਕਾਸ਼ ਗੌਰ ਨੇ ਜਿਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਉਹ ਅੱਜ ਦੀਵਾਲੀਆਪਨ ਵਿੱਚੋਂ ਲੰਘ ਰਹੀ ਸੀ। ਖ਼ਬਰਾਂ ਇਹ ਵੀ ਸਾਹਮਣੇ ਆਈਆਂ ਕਿ ਅਡਾਨੀ ਗਰੁੱਪ ਦੀ ਇੱਕ ਕੰਪਨੀ, ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ, ਇਸ ਕੰਪਨੀ ਨੂੰ ਖ਼ਰੀਦ ਸਕਦੀ ਹੈ। JAL ਨੂੰ ਖਰੀਦਣ ਦੀ ਦੌੜ ਵਿੱਚ ਕਈ ਹੋਰ ਕੰਪਨੀਆਂ ਵਿੱਚ ਸ਼ਾਮਲ ਅਦਾਨੀ ਐਂਟਰਪਰਾਇਜਜ਼ ਨੇ ਸਭ ਤੋਂ ਉੱਚੀ ਬੋਲੀ ਲਾਈ ਹੈ। ਅਸਲ ਵਿੱਚ, JAL ਲਈ ਖਰੀਦਾਰ ਲੱਭਿਆ ਜਾ ਰਿਹਾ ਹੈ ਅਤੇ ਇਸ ਲਈ ਇੱਕ ਨੀਲਾਮੀ ਵੀ ਰੱਖੀ ਗਈ ਸੀ, ਜਿਸ ਵਿੱਚ ਅਦਾਨੀ ਐਂਟਰਪਰਾਇਜਜ਼ ਨੇ ਸਭ ਤੋਂ ਵੱਧ ਬੋਲੀ ਲਾਈ ਹੈ। ਇਸ ਤੋਂ ਪਹਿਲਾਂ 12,505 ਕਰੋੜ ਰੁਪਏ ਦੀ ਬੋਲੀ ਲਾਕੇ ਖਨਨ ਖੇਤਰ ਦੀ ਵੱਡੀ ਕੰਪਨੀ ਵੇਦਾਂਤਾ ਇਸ ਰੈਸ ਵਿੱਚ ਸਭ ਤੋਂ ਅੱਗੇ ਸੀ।

NO COMMENTS

LEAVE A REPLY

Please enter your comment!
Please enter your name here

Exit mobile version