Homeਦੇਸ਼ਈਡੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਨੂੰ ਭੇਜਿਆ ਸੰਮਨ

ਈਡੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਨੂੰ ਭੇਜਿਆ ਸੰਮਨ

ਜੈਪੁਰ: ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈਡੀ) ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (CM Ashok Gehlot) ਦੇ ਪੁੱਤਰ ਵੈਭਵ ਗਹਿਲੋਤ (Vaibhav Gehlot) ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ।

ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਵੈਭਵ ਗਹਿਲੋਤ ਨੂੰ ਸ਼ੁੱਕਰਵਾਰ ਨੂੰ ਜੈਪੁਰ ਜਾਂ ਨਵੀਂ ਦਿੱਲੀ ਸਥਿਤ ਸੰਘੀ ਏਜੰਸੀ ਦੇ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਸੰਮਨ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਜਸਥਾਨ ਸਥਿਤ ‘ਟ੍ਰਾਈਟਨ ਹੋਟਲਜ਼ ਐਂਡ ਰਿਜ਼ੋਰਟਜ਼ ਪ੍ਰਾਈਵੇਟ ਲਿਮਟਿਡ’, ‘ਵਰਧਾ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ’ ਅਤੇ ਇਸ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਸ਼ਿਵ ਸ਼ੰਕਰ ਸ਼ਰਮਾ, ਰਤਨ ਕਾਂਤ ਸ਼ਰਮਾ ਅਤੇ ਹੋਰਾਂ ਵਿਰੁੱਧ ਹਾਲ ਹੀ ਵਿੱਚ ਮਾਰੇ ਗਏ ਛਾਪਿਆਂ ਨਾਲ ਸਬੰਧਤ ਹਨ।

ਏਜੰਸੀ ਨੇ ਅਗਸਤ ‘ਚ ਤਿੰਨ ਦਿਨਾਂ ਦੌਰਾਨ ਜੈਪੁਰ, ਉਦੈਪੁਰ, ਮੁੰਬਈ ਅਤੇ ਦਿੱਲੀ ‘ਚ ਸਮੂਹ ਅਤੇ ਇਸ ਦੇ ਪ੍ਰਮੋਟਰ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਤੋਂ ਬਾਅਦ, ਇਨਫੋਰਸਮੈਂਟ ਡਾਇਰੈਕਟੋਰੇਟ ਨੇ 1.2 ਕਰੋੜ ਰੁਪਏ ਦੀ ਆਮਦਨੀ ਦੇ ਜਾਣੇ-ਪਛਾਣੇ ਸਰੋਤ ਤੋਂ ਵੱਧ ਨਕਦੀ ਜ਼ਬਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵੈਭਵ ਗਹਿਲੋਤ ਨਾਲ ਰਤਨ ਕਾਂਤ ਸ਼ਰਮਾ ਦੇ ਸਬੰਧ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੇ ਘੇਰੇ ‘ਚ ਹਨ ਅਤੇ ਵੈਭਵ ਤੋਂ ਫੇਮਾ ਦੇ ਤਹਿਤ ਪੁੱਛਗਿੱਛ ਅਤੇ ਉਸ ਦੇ ਬਿਆਨ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments