Home ਹਰਿਆਣਾ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਤੇ ਵਿਜੇ ਪ੍ਰਤਾਪ ਸਿੰਘ ਦੇ ਨਿਵਾਸ ‘ਤੇ ਈ.ਡੀ...

ਚੌਧਰੀ ਮਹਿੰਦਰ ਪ੍ਰਤਾਪ ਸਿੰਘ ਤੇ ਵਿਜੇ ਪ੍ਰਤਾਪ ਸਿੰਘ ਦੇ ਨਿਵਾਸ ‘ਤੇ ਈ.ਡੀ ਨੇ ਮਾਰਿਆ ਛਾਪਾ

0

ਫਰੀਦਾਬਾਦ: ਫਰੀਦਾਬਾਦ ਵਿੱਚ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਅਤੇ ਕਾਂਗਰਸੀ ਨੇਤਾ ਵਿਜੇ ਪ੍ਰਤਾਪ ਸਿੰਘ ਦੇ ਸੈਨਿਕ ਕਲੋਨੀ ਸਥਿਤ ਨਿਵਾਸ ‘ਤੇ ਈ.ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਸਵੇਰੇ 8:00 ਵਜੇ ਤੋਂ ਕਾਰਵਾਈ ਚਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਦੇ ਘਰ ਦੇ ਨਾਲ-ਨਾਲ ਉਨ੍ਹਾਂ ਦੇ ਦਫ਼ਤਰ ਵੀ ਈ.ਡੀ ਦੀ ਟੀਮ ਪਹੁੰਚੀ। ਟੀਮ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਇਹ ਸਾਰੀ ਕਾਰਵਾਈ ਪੀਯੂਸ਼ ਗਰੁੱਪ ਦੀ ਸ਼ਮੂਲੀਅਤ ਕਾਰਨ ਕੀਤੀ ਜਾ ਰਹੀ ਹੈ। ਪੀਯੂਸ਼ ਗਰੁੱਪ ਦੇ ਚੇਅਰਮੈਨ ਜੋ ਧੋਖਾਧੜੀ ਦੇ ਮਾਮਲਿਆਂ ਵਿੱਚ ਸ਼ਾਮਲ ਸਨ , ਉਨ੍ਹਾਂ ਦੀ ਪੇਸ਼ੀ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version