Home ਪੰਜਾਬ ਫਗਵਾੜਾ ਦੀ ਮਸ਼ਹੂਰ ਖੰਡ ਮਿੱਲ ਤੇ ਇਸ ਨਾਲ ਸਬੰਧਤ ਦਫ਼ਤਰਾਂ ’ਚ ਈ.ਡੀ....

ਫਗਵਾੜਾ ਦੀ ਮਸ਼ਹੂਰ ਖੰਡ ਮਿੱਲ ਤੇ ਇਸ ਨਾਲ ਸਬੰਧਤ ਦਫ਼ਤਰਾਂ ’ਚ ਈ.ਡੀ. ਵੱਲੋਂ ਕੀਤੀ ਗਈ ਛਾਪੇਮਾਰੀ

0

ਫਗਵਾੜਾ : ਫਗਵਾੜਾ ਦੀ ਮਸ਼ਹੂਰ ਖੰਡ ਮਿੱਲ ਅਤੇ ਇਸ ਨਾਲ ਸਬੰਧਤ ਦਫਤਰਾਂ, ਇੱਕ ਜਿੰਮ ਅਤੇ ਹੋਰ ਥਾਵਾਂ ‘ਤੇ ਈ.ਡੀ ਦੀ ਇੱਕ ਵੱਡੀ ਟੀਮ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ, ਈ.ਡੀ ਦੀ ਟੀਮ ਅੱਜ ਸਵੇਰੇ ਅਚਾਨਕ ਫਗਵਾੜਾ ਪਹੁੰਚੀ ਅਤੇ ਖੰਡ ਮਿੱਲ ਨਾਲ ਸਬੰਧਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਚੱਲ ਰਹੇ ਘਟਨਾਕ੍ਰਮ ਤੋਂ ਬਾਅਦ, ਖੰਡ ਮਿੱਲ ਨਾਲ ਜੁੜੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਈ.ਡੀ ਟੀਮ ਵੱਲੋਂ ਇਹ ਛਾਪਾ ਕਿਉਂ ਮਾਰਿਆ ਗਿਆ ਅਤੇ ਇਸਦੇ ਪਿੱਛੇ ਕੀ ਕਾਰਨ ਹਨ, ਇਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ, ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸਦਾ ਮੁੱਖ ਕਾਰਨ ਪਿਛਲੇ ਸਮੇਂ ਵਿੱਚ ਗੈਰ-ਵਾਜਬ ਤਰੀਕੇ ਨਾਲ ਪੈਸੇ ਦਾ ਵੱਡਾ ਲੈਣ-ਦੇਣ ਦੱਸਿਆ ਜਾ ਰਿਹਾ ਹੈ।

ਸੂਤਰਾਂ ਦਾ ਦਾਅਵਾ ਹੈ ਕਿ ਈ.ਡੀ ਦੀ ਟੀਮ ਆਉਣ ਵਾਲੇ ਦਿਨਾਂ ਵਿੱਚ ਫਗਵਾੜਾ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰੱਖ ਸਕਦੀ ਹੈ। ਹਾਲਾਂਕਿ, ਇਸ ਪੂਰੇ ਮਾਮਲੇ ਵਿੱਚ ਈ.ਡੀ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version