ਪੰਚਕੂਲਾ : ਪੰਚਕੂਲਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਈ.ਡੀ ਨੇ ਹਿਮਾਚਲ ਦੇ ਸਾਬਕਾ ਸਹਾਇਕ ਡਰੱਗ ਕੰਟਰੋਲਰ ਨਿਸ਼ਾਂਤ ਸਰੀਨ, ਡਾ. ਕੋਮਲ ਖੰਨਾ ਅਤੇ ਨਕਲੀ ਆਈ.ਬੀ ਅਧਿਕਾਰੀ ਵਿਨੈ ਅਗਰਵਾਲ ਦੇ ਘਰ ਛਾਪਾ ਮਾਰਿਆ। ਈ.ਡੀ ਦੇ ਛਾਪੇ ਸਵੇਰੇ 4 ਵਜੇ ਤੋਂ ਜਾਰੀ ਹਨ। ਪੰਚਕੂਲਾ ਦੇ ਸੈਕਟਰ-20 ਸਥਿਤ ਸਨਸਿਟੀ ਪਰਿਕਰਮਾ ਸੋਸਾਇਟੀ ਵਿੱਚ ਉਨ੍ਹਾਂ ਦੇ ਘਰ ‘ਤੇ ਈ.ਡੀ ਦੇ ਛਾਪੇ ਚੱਲ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਹਾਇਕ ਡਰੱਗ ਕੰਟਰੋਲਰ ਨਿਸ਼ਾਂਤ ਸਰੀਨ ਵਿਰੁੱਧ ਵਿਜੀਲੈਂਸ ਵੱਲੋਂ ਸਾਲ 2019 ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਾਲ 2019 ਵਿੱਚ, ਵਿਜੀਲੈਂਸ ਨੇ ਫਾਰਮਾ ਕੰਪਨੀਆਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸਰੀਨ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ।
