Home ਦੇਸ਼ ਈ.ਡੀ. ਨੇ ਮੈਡੀਕਲ ਕਾਲਜਾਂ ਦੀ ਜਾਂਚ ਨਾਲ ਜੁੜੇ ਮਾਮਲੇ ’ਚ ਇੱਕੋ ਸਮੇਂ...

ਈ.ਡੀ. ਨੇ ਮੈਡੀਕਲ ਕਾਲਜਾਂ ਦੀ ਜਾਂਚ ਨਾਲ ਜੁੜੇ ਮਾਮਲੇ ’ਚ ਇੱਕੋ ਸਮੇਂ 10 ਰਾਜਾਂ ਦੇ 15 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

0

ਨਵੀਂ ਦਿੱਲੀ : ਮੈਡੀਕਲ ਕਾਲਜਾਂ ਦੀ ਜਾਂਚ ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਹੁਤ ਵੱਡਾ ਐਕਸ਼ਨ ਲਿਆ ਹੈ। ਜਾਂਚ ਏਜੰਸੀ ਨੇ ਇੱਕੋ ਸਮੇਂ 10 ਰਾਜਾਂ ਦੇ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਨੇ ਇਹ ਐਕਸ਼ਨ ਮੈਡੀਕਲ ਕਾਲਜਾਂ ਨਾਲ ਜੁੜੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਲਿਆ ਹੈ। ਇਹ ਛਾਪੇਮਾਰੀ ਦੇਸ਼ ਦੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਕੀਤੀ ਗਈ ਹੈ। ਇਕੱਲੀ ਰਾਜਧਾਨੀ ਵਿੱਚ ਹੀ 15 ਟਿਕਾਣਿਆਂ ਉੱਤੇ ਛਾਪਾ ਮਾਰਿਆ ਗਿਆ ਹੈ।

ਸੀ.ਬੀ.ਆਈ. ਦੀ ਐਫ.ਆਈ.ਆਰ. ਦੇ ਆਧਾਰ ’ਤੇ ਦੋਸ਼ੀ ਬਣਾਏ ਗਏ ਪ੍ਰਾਈਵੇਟ ਲੋਕਾਂ ਦੀਆਂ ਥਾਵਾਂ ‘ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਕਥਿਤ ਰਿਸ਼ਵਤ ਦੇ ਲੈਣ-ਦੇਣ ਨੂੰ ਆਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਕਾਰਵਾਈ ਸੀ.ਬੀ.ਆਈ. ਦੀ ਐਫ.ਆਈ.ਆਰ. ਦੇ ਆਧਾਰ ‘ਤੇ ਕੀਤੀ ਗਈ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 30 ਜੂਨ, 2025 ਨੂੰ ਐਫ.ਆਈ.ਆਰ. ਦਰਜ ਕੀਤੀ ਸੀ। ਅਸਲ ਵਿੱਚ, ਸੀ.ਬੀ.ਆਈ. ਦੀ ਐਫ.ਆਈ.ਆਰ. ਵਿੱਚ ਇਲਜ਼ਾਮ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਅਫਸਰਾਂ ਨੂੰ ਮੋਟੀ ਰਿਸ਼ਵਤ ਦਿੱਤੀ ਗਈ ਸੀ, ਜਿਸਦੇ ਬਦਲੇ ਵਿੱਚ ਉਨ੍ਹਾਂ ਤੋਂ ਮੈਡੀਕਲ ਕਾਲਜਾਂ ਦੀ ਜਾਂਚ ਨਾਲ ਜੁੜੀ ਗੁਪਤ ਜਾਣਕਾਰੀ ਲੀਕ ਕਰਨ ਦੀ ਡੀਲ ਹੋਈ ਸੀ।

ਇਸ ਕੰਮ ਦੇ ਬਦਲੇ ਵੱਡੀ ਰਿਸ਼ਵਤ ਦੇਣ ਦਾ ਦੋਸ਼

ਐਫ.ਆਈ.ਆਰ. ਮੁਤਾਬਕ ਮੈਡੀਕਲ ਕਾਲਜਾਂ ਦੇ ਇੰਸਪੈਕਸ਼ਨ ਨਾਲ ਜੁੜੀ ਗੁਪਤ ਜਾਣਕਾਰੀ ਬਦਲੇ ਐਨ.ਐਮ.ਸੀ. ਦੇ ਅਧਿਕਾਰੀਆਂ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ। ਰਿਸ਼ਵਤ ਦੇ ਕੇ ਜੋ ਜਾਣਕਾਰੀ ਲਈ ਗਈ, ਉਸਦੀ ਵਰਤੋਂ ਮੈਡੀਕਲ ਕਾਲਜਾਂ ਨੇ ਗਲਤ ਕੰਮ ਕਰਨ ਲਈ ਕੀਤੀ। ਜਾਣਕਾਰੀ ਦੇ ਆਧਾਰ ‘ਤੇ ਮੈਡੀਕਲ ਕਾਲਜਾਂ ਨੇ ਨਾ ਸਿਰਫ਼ ਮਾਪਦੰਡਾਂ ਵਿੱਚ ਹੇਰਫੇਰ ਕੀਤੀ, ਬਲਕਿ ਇਸਦੀ ਵਰਤੋਂ ਕੋਰਸਾਂ ਦੀ ਮਨਜ਼ੂਰੀ ਅਤੇ ਮਾਨਤਾ ਲੈਣ ਵਿੱਚ ਵੀ ਕੀਤੀ। ਜਾਂਚ ਏਜੰਸੀ ਨੇ ਜਿਨ੍ਹਾਂ ਥਾਵਾਂ ‘ਤੇ ਰੇਡ ਮਾਰੀ ਹੈ, ਉਨ੍ਹਾਂ ਵਿੱਚ ਸੱਤ ਮੈਡੀਕਲ ਕਾਲਜਾਂ ਦੇ ਕੈਂਪਸ ਅਤੇ ਕਈ ਆਰੋਪੀਆਂ ਨਾਲ ਜੁੜੇ ਸਥਾਨ ਸ਼ਾਮਲ ਹਨ।

ਮੈਡੀਕਲ ਖੇਤਰ ਵਿੱਚ ਇਸ ਗੜਬੜੀ ਨੇ ਵਧਾ ਦਿੱਤੀ ਚਿੰਤਾ

ਇਸ ਨਕਲੀ ਸਕੈਮ ਦੇ ਸਾਹਮਣੇ ਆਉਣ ਤੋਂ ਬਾਅਦ, ਅਕਾਦਮਿਕ ਸੰਸਥਾਵਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ। ਇਸ ਕਾਰਨ ਨਿਯਾਮਕ ਨਿਗਰਾਨੀ ਦੀ ਈਮਾਨਦਾਰੀ ਅਤੇ ਦੇਸ਼ ਵਿੱਚ ਮੈਡੀਕਲ ਸਿੱਖਿਆ ਦੀ ਗੁਣਵੱਤਾ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾ ਵਧ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version