Home ਦੇਸ਼ ਈ.ਡੀ. ਨੇ ਪੱਛਮੀ ਬੰਗਾਲ ’ਚ ਗੈਰ-ਕਾਨੂੰਨੀ ਕਾਲ ਸੈਂਟਰਾਂ ਨਾਲ ਜੁੜੇ ਮਨੀ ਲਾਂਡਰਿੰਗ...

ਈ.ਡੀ. ਨੇ ਪੱਛਮੀ ਬੰਗਾਲ ’ਚ ਗੈਰ-ਕਾਨੂੰਨੀ ਕਾਲ ਸੈਂਟਰਾਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ 10 ਥਾਵਾਂ ‘ਤੇ ਕੀਤੀ ਛਾਪੇਮਾਰੀ

0

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਅੱਜ ਯਾਨੀ 16 ਮਾਰਚ, 2026 ਦੀ ਸਵੇਰ ਈਡੀ ਦੀਆਂ ਟੀਮਾਂ ਨੇ ਰਾਜ ਦੇ ਕਈ ਇਲਾਕਿਆਂ ਵਿੱਚ ਗੈਰ-ਕਾਨੂੰਨੀ ਕਾਲ ਸੈਂਟਰਾਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਛਾਪੇਮਾਰੀ ਕੀਤੀ ਹੈ। ਅਧਿਕਾਰੀ ਕਹਿ ਰਹੇ ਹਨ ਕਿ ਇਹ ਕਾਰਵਾਈ ਗੈਰ-ਕਾਨੂੰਨੀ ਕਾਲ ਸੈਂਟਰਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਹੈ ਜੋ ਵਿਦੇਸ਼ੀ ਨਾਗਰਿਕਾਂ ਨਾਲ ਧੋਖਾਧੜੀ ਕਰਦੇ ਸਨ ਅਤੇ ਫਿਰ ਪੈਸੇ ਨੂੰ ਲਾਂਡਰ ਕਰਦੇ ਸਨ।

ਕਾਲ ਸੈਂਟਰਾਂ ਕਿਵੇਂ ਕਰਦੇ ਸਨ ਠੱਗੀ ?

ED ਦੇ ਅਨੁਸਾਰ, ਇਹ ਕਾਲ ਸੈਂਟਰ ਨਕਲੀ ਟੈਕਨੀਕਲ ਸਪੋਰਟ ਜਾਂ ਕੰਪਨੀ ਦਾ ਨਾਮ ਲੈ ਕੇ ਲੋਕਾਂ ਨੂੰ ਧੋਖਾ ਦਿੰਦੇ ਸਨ। ਉਹ ਰਿਮੋਟ ਐਕਸੈਸ ਟੂਲਸ ਇੰਸਟਾਲ ਕਰਵਾ ਕੇ ਬੈਂਕ ਅਕਾਊਂਟਸ ਤੋਂ ਪੈਸੇ ਚੋਰੀ ਕਰਦੇ ਸਨ। ਫਿਰ ਉਹ ਪੈਸੇ ਕ੍ਰਿਪਟੋਕਰੰਸੀ, ਹਵਾਲਾ ਜਾਂ ਦੂਸਰੇ ਤਰੀਕਿਆਂ ਤੋਂ ਭਾਰਤ ਲਿਆ ਕੇ ਵਰਤਦੇ ਸਨ। ਜਾਂਚ ਵਿੱਚ ਪਤਾ ਚਲਿਆ ਕਿ ਅਜਿਹੇ ਕਈ ਸੈਂਟਰ ਕੋਲਕਾਤਾ, ਸਾਊਥ 24 ਪਰਗਨਾ ਅਤੇ ਦੂਸਰੇ ਇਲਾਕਿਆਂ ਵਿੱਚ ਚੱਲ ਰਹੇ ਸਨ।

ਅਜੇ ਤੱਕ ਕਿੰਨੀਆਂ ਥਾਵਾਂ ‘ਤੇ ਤਲਾਸ਼ੀ ਹੋਈ, ਕਿੰਨਾ ਕੈਸ਼ ਜਾਂ ਦਸਤਾਵੇਜ਼ ਬਰਾਮਦ ਹੋਇਆ, ਇਹ ਵੇਰਵੇ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਜਾਰੀ ਹੈ ਅਤੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ। ਰਾਜ ਪੁਲਿਸ ਅਤੇ ਸਾਈਬਰ ਕ੍ਰਾਈਮ ਬ੍ਰਾਂਚ ਵੀ ਅਜਿਹੇ ਕਾਲ ਸੈਂਟਰਾਂ ‘ਤੇ ਛਾਪੇ ਮਾਰ ਰਹੀ ਹੈ। ਜਨਵਰੀ-ਫਰਵਰੀ 2026 ਵਿੱਚ ਕੋਲਕਾਤਾ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ, ਜਿੱਥੇ 8-10 ਲੋਕ ਫੜੇ ਗਏ ਸਨ।

ਈਡੀ ਰੇਡ ਤੋਂ ਚੋਣ ਹਲਕਿਆਂ ਵਿੱਚ ਹਲਚਲ

ਹਾਲ ਹੀ ਦੇ ਮਹੀਨਿਆਂ ਵਿੱਚ ਈਡੀ ਨੇ ਇਸੇ ਤਰ੍ਹਾਂ ਦੇ ਕੇਸ ਵਿੱਚ ਕਈ ਰਾਜਾਂ (ਪੰਜਾਬ, ਹਰਿਆਣਾ, ਦਿੱਲੀ, ਅਹਿਮਦਾਬਾਦ) ਵਿੱਚ ਵੀ ਸਰਚ ਕੀਤੇ ਹਨ, ਜਿੱਥੇ ਅਮਰੀਕੀ ਨਾਗਰਿਕਾਂ ਤੋਂ ਕਰੋੜਾਂ ਰੁਪਏ ਠੱਗੇ ਗਏ। ਪੱਛਮੀ ਬੰਗਾਲ ਵਿੱਚ ਇਹ ਛਾਪੇਮਾਰੀ ਚੋਣ ਮਾਹੌਲ ਵਿੱਚ ਆਈ ਹੈ, ਇਸ ਲਈ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਟੀਐਮਸੀ ਅਤੇ ਭਾਜਪਾ ਵਿਚਕਾਰ ਦੋਸ਼ਾਂ-ਪ੍ਰਤੀਦੋਸ਼ਾਂ ਦੀ ਸ਼ੁਰੂਆਤ ਹੋ ਸਕਦੀ ਹੈ, ਜਿਵੇਂ ਪਹਿਲੇ ਆਈ-ਪੀਏਸੀ ਜਾ ਕੋਲ ਸਕੈਮ ਕੇਸ ਵਿੱਚ ਹੋਇਆ ਸੀ। ਈ.ਡੀ ਦਾ ਕਹਿਣਾ ਹੈ ਕਿ ਇਹ ਜਾਂਚ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਕਿਸੀ ਪਾਰਟੀ ਜਾਂ ਚੋਣਾ ਨਾਲ ਜੁੜੀ ਨਹੀਂ, ਬਲਕਿ ਸਿਰਫ ਮਨੀ ਲਾਂਡਰਿੰਗ ਰੋਕਣ ਦੇ ਲਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version