HomePunjabਪੰਜਾਬ ਦੀ ਵੱਡੀ ਟੈਕਸਟਾਈਲ ਕੰਪਨੀ ਦੇ ਦਫ਼ਤਰ 'ਤੇ ED ਨੇ ਮਾਰਿਆ ਛਾਪਾ

ਪੰਜਾਬ ਦੀ ਵੱਡੀ ਟੈਕਸਟਾਈਲ ਕੰਪਨੀ ਦੇ ਦਫ਼ਤਰ ‘ਤੇ ED ਨੇ ਮਾਰਿਆ ਛਾਪਾ

ਜਲੰਧਰ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) (Enforcement Directorate) (ED) ਨੇ ਅੱਜ ਸਵੇਰੇ SEL ਟੈਕਸਟਾਈਲ ਲਿਮਟਿਡ (SEL Textiles Limited) ਦੇ ਲੁਧਿਆਣਾ ਅਤੇ ਮੋਹਾਲੀ ਦਫ਼ਤਰਾਂ ‘ਤੇ ਅਚਾਨਕ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ 1530 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸਾਲ 2020 ਵਿੱਚ ਕੰਪਨੀ ਦੇ ਡਾਇਰੈਕਟਰਾਂ ਰਾਮ ਸ਼ਰਨ ਸਲੂਜਾ, ਨੀਰਜ ਸਲੂਜਾ ਅਤੇ ਧੀਰਜ ਸਲੂਜਾ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ, ਉਦੋਂ ਤੋਂ ਹੀ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਬੈਂਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਕੰਪਨੀ ਅਤੇ ਉਸ ਦੇ ਨਿਰਦੇਸ਼ਕਾਂ ਨੇ ਬੈਂਕ ਨੂੰ ਧੋਖਾ ਦੇਣ ਅਤੇ 2009 ਤੋਂ 2013 ਦਰਮਿਆਨ ਕਰਜ਼ੇ ਦੀ ਰਕਮ ਨੂੰ ਗੈਰ-ਕਾਨੂੰਨੀ ਢੰਗ ਨਾਲ ਮੋੜਨ ਦੀ ਅਪਰਾਧਿਕ ਸਾਜ਼ਿਸ਼ ਰਚੀ, ਜਿਸ ਨਾਲ 10 ਬੈਂਕਾਂ ਦੇ ਸਮੂਹ ਨੂੰ 1,530 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਹੁਣ ਸੀ.ਬੀ.ਆਈ. ਨੇ ਇਹ ਮਾਮਲਾ ਈਡੀ ਨੂੰ ਟਰਾਂਸਫਰ ਕਰ ਦਿੱਤਾ ਹੈ, ਜਿਸ ਕਾਰਨ ਈਡੀ ਦੀ ਟੀਮ ਅੱਜ ਸਵੇਰੇ ਉਨ੍ਹਾਂ ਦੇ ਦਫ਼ਤਰਾਂ ‘ਤੇ ਛਾਪੇਮਾਰੀ ਕਰ ਰਹੀ ਹੈ ਅਤੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments