Health News : ਅਨਾਨਾਸ ਸਰੀਰ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਪਾਚਕ ਐਂਜ਼ਾਈਮ, ਵਿਟਾਮਿਨ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਅਨਾਨਾਸ ਵਿੱਚ ਬ੍ਰੋਮੇਲੇਨ ਨਾਮਕ ਇੱਕ ਸ਼ਕਤੀਸ਼ਾਲੀ ਐਂਜ਼ਾਈਮ ਹੁੰਦਾ ਹੈ ਜੋ ਪਾਚਨ ਵਿੱਚ ਮਦਦ ਕਰਦਾ ਹੈ, ਸੋਜ ਘੱਟ ਕਰਦਾ ਹੈ ਅਤੇ ਪੋਸ਼ਕ ਤੱਤਾਂ ਨੂੰ ਵਧਾਉਂਦਾ ਹੈ। ਅਨਾਨਾਸ ਖਾਣ ਨਾਲ ਪੇਟ ਵਿੱਚ ਜੰਮੀ ਸਾਰੀ ਗੰਦਗੀ ਨਿਕਲ ਜਾਂਦੀ ਹੈ ਅਤੇ ਸਵੇਰੇ ਬੜੀ ਚੰਗੀ ਤਰ੍ਹਾਂ ਪੇਟ ਸਾਫ਼ ਹੋ ਜਾਵੇਗਾ। ਵੈਸੇ ਤਾਂ ਇਹ ਫਲ ਪੂਰੇ ਸਾਲ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਬਾਰਿਸ਼ ਦੇ ਮੌਸਮ ਵਿੱਚ ਜੋ ਪੱਕੇ ਅਤੇ ਮਿੱਠੇ ਅਨਾਨਾਸ ਆਉਂਦੇ ਹਨ ਉਹ ਸੁਆਦ ਵਿੱਚ ਤਾਂ ਖਾਸ ਹੁੰਦੇ ਹੀ ਹਨ, ਤੁਹਾਡੇ ਪੇਟ ਲਈ ਵੀ ਵਰਦਾਨ ਹਨ।
ਅਨਾਨਾਸ ਫਾਈਬਰ ਵਾਲੇ ਫਲਾਂ ਵਿੱਚ ਸ਼ਾਮਿਲ ਹੈ। ਦਰਅਸਲ ਅਨਾਨਾਸ ਵਿੱਚ ਇੱਕ ਖਾਸ ਪ੍ਰੋਟੀਨ ਪਾਚਕ ਐਂਜ਼ਾਈਮ ਹੁੰਦਾ ਹੈ ਜਿਸਦਾ ਨਾਮ ਹੈ ਬ੍ਰੋਮੇਲਿਨ ਐਂਜ਼ਾਈਮ। ਇਸ ਐਂਜ਼ਾਈਮ ਦੀ ਮਦਦ ਨਾਲ ਪਾਚਨ ਕਿਰਿਆ ਵਿੱਚ ਤੇਜ਼ੀ ਆਉਂਦੀ ਹੈ ਅਤੇ ਪੇਟ ਸਾਫ਼ ਹੋ ਜਾਂਦਾ ਹੈ। ਇਸ ਖਾਸ ਐਂਜ਼ਾਈਮ ਦੀ ਵਜ੍ਹਾ ਨਾਲ ਅਨਾਨਾਸ ਇੱਕ ਪੇਟ ਸਾਫ਼ ਫਲ ਦੀ ਤਰ੍ਹਾਂ ਕੰਮ ਕਰਦਾ ਹੈ।
ਅਨਾਨਾਸ ਕਿਵੇਂ ਖਾਓ
ਅਨਾਨਾਸ ਨੂੰ ਨਾਸ਼ਤੇ ਤੋਂ ਬਾਅਦ ਜਾਂ ਸ਼ਾਮ ਦੇ ਨਾਸ਼ਤੇ ਵਜੋਂ ਖਾਧਾ ਜਾ ਸਕਦਾ ਹੈ। ਪਰ ਯਾਦ ਰੱਖੋ ਕਿ ਅਨਾਨਾਸ ਚੰਗੀ ਤਰ੍ਹਾਂ ਪੱਕਿਆ ਅਤੇ ਮਿੱਠਾ ਹੋਣਾ ਚਾਹੀਦਾ ਹੈ। ਕਬਜ਼ ਦੂਰ ਕਰਨ ਲਈ ਜਾਂ ਪੇਟ ਸਾਫ਼ ਕਰਨ ਲਈ ਇੱਕ ਵਾਰ ਵਿੱਚ ਘੱਟੋ-ਘੱਟ 4 ਸਲਾਈਸ ਅਨਾਨਾਸ ਖਾਓ। ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਅਨਾਨਾਸ ਖਾਲੀ ਪੇਟ ਨਾ ਖਾਓ, ਦੁੱਧ-ਦਹੀਂ ਅਤੇ ਦੂਜੇ ਫਲਾਂ ਦੇ ਨਾਲ ਵੀ ਅਨਾਨਾਸ ਨਹੀਂ ਖਾਣਾ ਚਾਹੀਦਾ। ਪੇਟ ਸਾਫ਼ ਕਰਨ ਲਈ ਸਿਰਫ਼ ਅਨਾਨਾਸ ਹੀ ਖਾਓ ਉਸਦੇ ਨਾਲ ਦੂਜੇ ਫਲ ਮਿਕਸ ਨਾ ਕਰੋ।
ਅਨਾਨਾਸ ਵਿੱਚ ਵਿਟਾਮਿਨ
ਅਨਾਨਾਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵੀ ਪਾਇਆ ਜਾਦਾ ਹੈ, ਜੋ ਇਮਿਊਨਿਟੀ ਵਧਾਉਂਦੇ ਹਨ ਅਤੇ ਜ਼ੁਕਾਮ, ਖੰਘ ਅਤੇ ਬੁਖਾਰ ਨੂੰ ਘਟਾਉਂਦੇ ਹਨ। ਵਿਟਾਮਿਨ ਸੀ ਚਿਹਰੇ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ। ਅਨਾਨਾਸ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।
ਅਨਾਨਾਸ ਦੇ ਫਾਇਦੇ
ਅਨਾਨਾਸ ਵਿੱਚ ਐਂਟੀ-ਇੰਫਲੇਮੇਸ਼ਨ ਵਾਲੇ ਗੁਣ ਵੀ ਹੁੰਦੇ ਹਨ ਜਿਸ ਨਾਲ ਸਰੀਰ ਵਿੱਚ ਸੋਜ ਅਤੇ ਦਰਦ ਘੱਟ ਹੁੰਦਾ ਹੈ। ਪਰ ਬੁਖਾਰ ਅਤੇ ਸਰਦੀ ਹੋਣ ਦੀ ਸਥਿਤੀ ਵਿੱਚ ਡਾਕਟਰ ਦੀ ਸਲਾਹ ‘ਤੇ ਇਸ ਫਲ ਦਾ ਸੇਵਨ ਕਰੋ। ਖਾਸ ਤੌਰ ‘ਤੇ ਗਰਭਵਤੀ ਮਹਿਲਾਵਾਂ ਇਸ ਫਲ ਨੂੰ ਡਾਕਟਰ ਦੀ ਸਲਾਹ ‘ਤੇ ਹੀ ਖਾਣ।
