Health News : ਅੰਡੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ, ਇਸ ਵਿੱਚ ਵਿਟਾਮਿਨ ਅਤੇ ਮਿਨਰਲ ਵੀ ਪਾਏ ਜਾਂਦੇ ਹਨ। ਰੋਜ਼ਾਨਾ ਅੰਡੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਮਿਲਦੇ ਹਨ। ਇਸ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਅੱਖਾਂ ਅਤੇ ਦਿਲ ਲਈ ਵੀ ਅੰਡਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਉੱਥੇ ਹੀ ਅੰਡੇ ਵਿੱਚ ਲਿਊਟੀਨ ਅਤੇ ਜ਼ੈਕਸੈਨਥਿਨ ਹੁੰਦੇ ਹਨ ਜੋ ਮੋਤੀਆਬਿੰਦ ਦੇ ਖਤਰੇ ਨੂੰ ਘੱਟ ਕਰਦੇ ਹਨ।
ਅੰਡੇ ਨੂੰ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਕਿਹਾ ਜਾਦਾ ਹੈ। ਜੇਕਰ ਤੁਸੀਂ ਰੋਜ਼ ਕੇਵਲ 2 ਉਬਲੇ ਅੰਡੇ ਖਾਦੇ ਹੋ ਤਾਂ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ ਅਤੇ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਣਗੇ ਜੋ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਇੱਕ ਅੰਡੇ ਵਿੱਚ ਹੁੰਦਾ ਹੈ ਇੰਨਾ ਪ੍ਰੋਟੀਨ
ਪ੍ਰੋਟੀਨ ਦੀ ਲੋੜ ਉਮਰ ਅਤੇ ਭਾਰ ਦੇ ਅਨੁਸਾਰ ਹੁੰਦੀ ਹੈ। ਵਧਦੀ ਉਮਰ ਦੇ ਨਾਲ ਪ੍ਰੋਟੀਨ ਦੀ ਲੋੜ ਵੀ ਬਦਲ ਜਾਂਦੀ ਹੈ। ਵਿਅਸਕਾਂ ਨੂੰ ਆਪਣੇ ਭਾਰ ਦੇ ਹਰ ਕਿਲੋਗ੍ਰਾਮ ਲਈ ਰੋਜਾਨਾ ਲਗਭਗ 0.8 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ, ਅੰਡਿਆਂ ਤੋਂ ਪਰਿਆਪਤ ਮਾਤਰਾ ਵਿੱਚ ਪ੍ਰੋਟੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਫਲੀਆਂ ਅਤੇ ਮੀਟ ਨੂੰ ਵੀ ਡਾਈਟ ਵਿੱਚ ਸ਼ਾਮਲ ਕਰਕੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
2 ਉਬਲੇ ਹੋਏ ਆਂਡਿਆਂ ਵਿੱਚ ਇਨ੍ਹਾਂ ਹੁੰਦਾ ਹੈ ਵਿਟਾਮਿਨ ਏ ਦੀ ਮਾਤਰਾ
ਵਿਟਾਮਿਨ ਏ ਅੱਖਾਂ ਦੀ ਸਿਹਤ, ਮੈਟਾਬੋਲਿਜ਼ਮ ਅਤੇ ਸੈੱਲ ਵਿਕਾਸ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਸਾਡੇ ਇਮਿਊਨ ਫੰਕਸ਼ਨ ਅਤੇ ਚਮੜੀ ਲਈ ਵੀ ਜ਼ਰੂਰੀ ਹੈ। ਬਹੁਤ ਸਾਰਾ ਵਿਟਾਮਿਨ ਹਾਸਲ ਕਰਨ ਲਈ ਸਾਨੂੰ ਇਹਨਾਂ ਨਾਲ ਭਰਪੂਰ ਖਾਣ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇੱਕ ਬੰਦੇ ਨੂੰ ਰੋਜ਼ਾਨਾ ਲਗਭਗ 3000 IU ਵਿਟਾਮਿਨ ਏ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਦੋ ਉਬਾਲੇ ਹੋਏ ਆਂਡੇ ਖਾਂਦੇ ਹੋ ਤਾਂ ਤੁਹਾਨੂੰ ਸਹੀ ਮਾਤਰਾ ਵਿੱਚ ਵਿਟਾਮਿਨ ਏ ਮਿਲ ਸਕਦਾ ਹੈ।
ਰੋਜ਼ਾਨਾ ਅੰਡੇ ਖਾਣ ਦੇ ਫਾਇਦੇ
ਵਿਟਾਮਿਨ ਡੀ ਲਈ ਖਾਓ ਉਬਲੇ ਹੋਏ ਅੰਡੇ
ਦੋ ਉਬਲੇ ਹੋਏ ਅੰਡੇ ਵਿੱਚ 82 IU ਵਿਟਾਮਿਨ ਡੀ ਹੁੰਦਾ ਹੈ। ਵਿਟਾਮਿਨ ਡੀ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ ਅਤੇ ਨਾਲ ਹੀ ਇਮਿਊਨ ਸਿਸਟਮ ਲਈ ਵੀ ਜ਼ਰੂਰੀ ਹੁੰਦਾ ਹੈ। ਜੇਕਰ ਸਰੀਰ ਨੂੰ ਲੋੜੀਂਦਾ ਵਿਟਾਮਿਨ ਡੀ ਨਹੀਂ ਮਿਲਦਾ, ਤਾਂ ਹੱਡੀਆਂ ਨਾਲ ਸਬੰਧਤ ਵਿਕਾਰਾਂ ਦਾ ਖ਼ਤਰਾ ਵੱਧ ਜਾਂਦਾ ਹੈ।
ਵਿਟਾਮਿਨ B2 ਅਤੇ ਵਿਟਾਮਿਨ B12
ਵਿਟਾਮਿਨ B2 ਕਾਰਬੋਹਾਈਡਰੇਟ, ਚਰਬੀ ਅਤੇ ਪ੍ਰੋਟੀਨ ਨੂੰ ਗਲੂਕੋਜ਼ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ। ਵਿਟਾਮਿਨ B2 ਅੱਖਾਂ ਅਤੇ ਚਮੜੀ ਲਈ ਜ਼ਰੂਰੀ ਹੈ। ਅਸੀਂ ਰੋਜ਼ਾਨਾ ਅੰਡੇ ਖਾ ਕੇ ਵਿਟਾਮਿਨ B2 ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰ ਸਕਦੇ ਹਾਂ। ਵਿਟਾਮਿਨ B12 ਸਰੀਰ ਨੂੰ ਲਾਲ ਖੂਨ ਦੇ ਸੈੱਲ ਪੈਦਾ ਕਰਨ ਵਿੱਚ ਮਦਦ ਕਰਦਾ ਹੈ, ਜੋ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਆਕਸੀਜਨ ਪਹੁੰਚਾਉਂਦੇ ਹਨ। ਸਾਨੂੰ ਰੋਜ਼ਾਨਾ 2 ਮਾਈਕ੍ਰੋਗ੍ਰਾਮ ਵਿਟਾਮਿਨ B12 ਦੀ ਲੋੜ ਹੁੰਦੀ ਹੈ, ਜਦੋਂ ਕਿ ਇੱਕ ਵਿਅਕਤੀ ਨੂੰ ਰੋਜ਼ਾਨਾ 1.3 ਮਿਲੀਗ੍ਰਾਮ ਵਿਟਾਮਿਨ B2 ਦੀ ਲੋੜ ਹੁੰਦੀ ਹੈ।
ਫੋਲੇਟ, ਆਇਰਨ ਅਤੇ ਜ਼ਿੰਕ
ਅੰਡਿਆਂ ਵਿੱਚ ਆਇਰਨ, ਜ਼ਿੰਕ ਅਤੇ ਫੋਲੇਟ ਵੀ ਹੁੰਦੇ ਹਨ। ਸਾਨੂੰ ਰੋਜ਼ਾਨਾ 400 ਮਾਈਕ੍ਰੋਗ੍ਰਾਮ ਫੋਲੇਟ ਦੀ ਲੋੜ ਹੁੰਦੀ ਹੈ। ਇਸ ਲਈ, ਅਸੀਂ ਆਪਣੀ ਖੁਰਾਕ ਵਿੱਚ ਅੰਡੇ ਦੇ ਨਾਲ-ਨਾਲ ਹੋਰ ਪ੍ਰੋਟੀਨ-ਅਮੀਰ ਭੋਜਨ ਸ਼ਾਮਲ ਕਰ ਸਕਦੇ ਹਾਂ। ਦੋ ਅੰਡਿਆਂ ਵਿੱਚ 1.2 ਮਿਲੀਗ੍ਰਾਮ ਆਇਰਨ ਹੁੰਦਾ ਹੈ, ਜੋ ਸਰੀਰ ਵਿੱਚ ਹੀਮੋਗਲੋਬਿਨ ਦੇ ਉਤਪਾਦਨ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ, ਦੋ ਅੰਡਿਆਂ ਵਿੱਚ 1.1 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ। ਜ਼ਿੰਕ ਇਮਿਊਨ ਫੰਕਸ਼ਨ ਨੂੰ ਵਧਾਉਂਦਾ ਹੈ ਅਤੇ ਸੈਲੂਲਰ ਸਿਹਤ ਲਈ ਵੀ ਜ਼ਰੂਰੀ ਹੈ।
