Home ਹੈਲਥ ਆਇਰਨ ਦੀ ਕਮੀ ਦੂਰ ਕਰਨ ਲਈ ਖਾਓ ਇਹ 6 ਸੁਪਰਫੂਡ

ਆਇਰਨ ਦੀ ਕਮੀ ਦੂਰ ਕਰਨ ਲਈ ਖਾਓ ਇਹ 6 ਸੁਪਰਫੂਡ

0

Health News : ਅੱਜਕੱਲ੍ਹ, ਲੋਕਾਂ ਦੀ ਜੀਵਨ ਸ਼ੈਲੀ ਇੰਨੀ ਵਿਗੜ ਗਈ ਹੈ ਕਿ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਨ੍ਹਾਂ ਵਿੱਚੋਂ ਸਰੀਰ ਵਿੱਚ ਆਇਰਨ ਦੀ ਕਮੀ ਬਹੁਤ ਆਮ ਹੈ। ਸਰੀਰ ਵਿੱਚ ਆਇਰਨ ਦੀ ਸਹੀ ਮਾਤਰਾ ਹੋਣਾ ਚੰਗੀ ਸਿਹਤ ਲਈ ਦੇ ਬਹੁਤ ਜ਼ਰੂਰੀ ਹੈ। ਆਇਰਨ ਸਰੀਰ ਵਿੱਚ ਹੀਮੋਗਲੋਬਿਨ ਬਣਾਉਣ ਦਾ ਕੰਮ ਕਰਦਾ ਹੈ, ਜੋ ਫੇਫੜਿਆਂ ਤੋਂ ਆਕਸੀਜਨ ਨੂੰ ਪੂਰੇ ਸਰੀਰ ਵਿੱਚ ਪਹੁੰਚਾਉਣ ਦਾ ਕੰਮ ਕਰਦੀ ਹੈ। ਸਰੀਰ ਵਿੱਚ ਇਸਦੀ ਕਮੀ ਨਾਲ ਅਨੀਮੀਆ, ਲਗਾਤਾਰ ਥਕਾਵਟ, ਕਮਜ਼ੋਰੀ, ਸਿਰਦਰਦ ਅਤੇ ਚਮੜੀ ਦਾ ਪੀਲਾ ਪੈਣਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜੇਕਰ ਤੁਹਾਡੇ ਸਰੀਰ ਵਿੱਚ ਵੀ ਆਇਰਨ ਦਾ ਪੱਧਰ ਘੱਟ ਰਿਹਾ ਹੈ, ਤਾਂ ਮਹਿੰਗੀਆਂ ਦਵਾਈਆਂ ਤੋਂ ਪਹਿਲਾਂ ਆਪਣੀ ਖੁਰਾਕ ਵਿੱਚ ਸੁਧਾਰ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇੱਥੇ ਅਸੀਂ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਆਇਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਆਇਰਨ ਦੀ ਕਮੀ ਨੂੰ ਦੂਰ ਕਰਨ ਵਾਲੇ 6 ਸੁਪਰਫੂਡ

  1. ਹਰੀਆਂ ਪੱਤੇਦਾਰ ਸਬਜ਼ੀਆਂ

ਪਾਲਕ ਅਤੇ ਮੇਥੀ ਵਰਗੀਆਂ ਹਰੀਆਂ ਸਬਜ਼ੀਆਂ ਆਇਰਨ ਦਾ ਵਧੀਆ ਸਰੋਤ ਹੈ। 100 ਗ੍ਰਾਮ ਉਬਾਲੇ ਹੋਏ ਪਾਲਕ ਵਿੱਚ ਲਗਭਗ 3.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਫੋਲੇਟ ਅਤੇ ਵਿਟਾਮਿਨ ਸੀ ਖੂਨ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ।

  1. ਚੁਕੰਦਰ ਅਤੇ ਅਨਾਰ

ਚੁਕੰਦਰ ਵਿੱਚ ਆਇਰਨ ਦੇ ਨਾਲ-ਨਾਲ ਪੋਟਾਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਰੈੱਡ ਬਲੱਡ ਸੈੱਲਾਂ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ। ਜਦਕਿ ਅਨਾਰ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਖੂਨ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਦਾ ਹੈ।

  1. ਦਾਲ ਅਤੇ ਬੀਨਜ਼

ਸ਼ਾਕਾਹਾਰੀਆਂ ਲੋਕਾਂ ਦੇ ਲਈ ਦਾਲ ਆਇਰਨ ਦਾ ਇੱਕ ਵਧੀਆ ਸਰੋਤ ਹੈ। ਇੱਕ ਕੱਪ ਪੱਕੇ ਹੋਏ ਰਾਜਮਾਹ ਜਾਂ ਛੋਲੇ ਨਾਲ ਸਰੀਰ ਨੂੰ ਦਿਨ ਦੀ ਜ਼ਰੂਰਤ ਦਾ 20-30%  ਆਇਰਨ ਮਿਲ ਜਾਦਾ ਹੈ। ਇਨ੍ਹਾਂ ਨੂੰ ਸਪਾਉਟ ਦੇ ਰੂਪ ਵਿੱਚ ਖਾਣਾ ਹੋਰ ਵੀ ਫਾਇਦੇਮੰਦ ਹੁੰਦਾ ਹੈ।

  1. ਡਰਾਈ ਫਰੂਟਸ ਅਤੇ ਸੀਡਜ਼

ਸੌਗੀ, ਖਜੂਰ, ਅੰਜੀਰ ਅਤੇ ਬਦਾਮ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰੋ। ਇਸ ਤੋਂ ਇਲਾਵਾ ਕੱਦੂ ਦੇ ਬੀਜ ਅਤੇ ਤਿਲ ਵਿੱਚ ਵੀ ਭਰਪੂਰ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ। ਸਨੈਕਸ ਵਜੋਂ ਇਨ੍ਹਾਂ ਨੂੰ ਖਾਣਾ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ।

  1. ਗੁੜ

ਗੁੜ ਕੁਦਰਤੀ ਤੌਰ ‘ਤੇ ਆਇਰਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਖਾਣੇ ਤੋਂ ਬਾਅਦ ਇੱਕ ਛੋਟਾ ਜਿਹਾ ਗੁੜ ਦਾ ਟੁਕੜਾ ਖਾਣ ਨਾਲ ਨਾ ਸਿਰਫ਼ ਪਾਚਨ ਕਿਰਿਆ ਠੀਕ ਰਹਿੰਦੀ ਹੈ ਸਗੋਂ ਹੀਮੋਗਲੋਬਿਨ ਵੀ ਵਧਦਾ ਹੈ।

  1. ਸੋਇਆਬੀਨ ਅਤੇ ਟੋਫੂ

ਸੋਇਆਬੀਨ ਪ੍ਰੋਟੀਨ ਅਤੇ ਆਇਰਨ ਦਾ ਇੱਕ ਵਧੀਆ ਸਰੋਤ ਹੈ। ਜੇਕਰ ਤੁਸੀਂ ਪੌਦੇ-ਅਧਾਰਿਤ ਖੁਰਾਕ ‘ਤੇ ਹੋ, ਤਾਂ ਸੋਇਆਬੀਨ ਜਾਂ ਟੋਫੂ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋਂ।

NO COMMENTS

LEAVE A REPLY

Please enter your comment!
Please enter your name here

Exit mobile version