Home ਸੰਸਾਰ ਤੁਰਕੀ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 22 ਲੋਕ ਹੋਏ ਜ਼ਖਮੀ

ਤੁਰਕੀ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 22 ਲੋਕ ਹੋਏ ਜ਼ਖਮੀ

0

ਤੁਰਕੀ : ਤੁਰਕੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ। ਭੁਚਾਲ ਦਾ ਕੇਂਦਰ ਬਾਲੀਕੇਸਿਰ ਸੂਬੇ ਦੇ ਸਿਨਦਿਰਗੀ ਸ਼ਹਿਰ ਵਿੱਚ 5.99 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਹ ਸਥਾਨਕ ਸਮੇਂ ਅਨੁਸਾਰ ਰਾਤ ਦੇ 11.48 ਵਜੇ ਆਇਆ। ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਭੁਚਾਲ ਕਾਰਨ ਤਿੰਨ ਇਮਾਰਤਾਂ ਢਹਿ ਗਈਆਂ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭੂਚਾਲ ਤੋਂ ਬਾਅਦ ਕਈ ਝਟਕੇ ਮਹਿਸੂਸ ਕੀਤੇ ਗਏ। ਇਸਤਾਂਬੁਲ, ਬੁਰਸਾ, ਮਨੀਸਾ ਅਤੇ ਇਜ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਸਿੰਦਿਰਗੀ ਵਿੱਚ ਘੱਟੋ-ਘੱਟ ਤਿੰਨ ਖਾਲੀ ਇਮਾਰਤਾਂ ਅਤੇ ਇੱਕ ਦੋ ਮੰਜ਼ਿਲਾ ਦੁਕਾਨ ਢਹਿ ਗਈ।

22 ਲੋਕ ਹੋਏ ਜ਼ਖਮੀ

ਬਾਲੀਕੇਸਿਰ ਦੇ ਗਵਰਨਰ ਇਸਮਾਈਲ ਉਸਤਾਓਗਲੂ ਨੇ ਕਿਹਾ ਕਿ 22 ਲੋਕ ਢਹਿਣ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਿੰਦਿਰਗੀ ਜ਼ਿਲ੍ਹਾ ਪ੍ਰਸ਼ਾਸਕ ਡੋਗੁਕਨ ਕੋਯੂੰਕੂ ਨੇ ਕਿਹਾ ਕਿ ਜਾਨ-ਮਾਲ ਦੇ ਵੱਡੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

NO COMMENTS

LEAVE A REPLY

Please enter your comment!
Please enter your name here

Exit mobile version