Home ਦੇਸ਼ ਲੱਦਾਖ ਦੇ ਲੇਹ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਲੱਦਾਖ ਦੇ ਲੇਹ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਲੱਦਾਖ : ਤੜਕੇ ਸਵੇਰੇ ਅੱਜ ਲੱਦਾਖ ਦੇ ਲੇਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਨੇ ਇਸ ਭੂਚਾਲ ਬਾਰੇ ਜਾਣਕਾਰੀ ਦਿੱਤੀ। ਇੱਕ ਬਯਾਨ ਵਿੱਚ ਐਨ.ਸੀ.ਐਸ. ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ‘ਤੇ ਇਸ ਭੁਚਾਲ ਦੀ ਤੀਬਰਤਾ 3.7 ਦਰਜ ਕੀਤੀ ਗਈ। NCS ਮੁਤਾਬਕ, ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੌਰਾਨ ਸੌਂਦੇ ਸਮੇਂ ਲੋਕਾਂ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਹੋਏ। ਹਾਲਾਂਕਿ ਇਸ ਭੁਚਾਲ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਚੀਨ ਵਿੱਚ ਵੀ ਭੂਚਾਲ ਦੇ ਝਟਕੇ

ਲੇਹ ਤੋਂ ਇਲਾਵਾ, ਭਾਰਤ ਦੇ ਗੁਆਂਢੀ ਦੇਸ਼ ਚੀਨ ਵਿੱਚ ਵੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਸ਼ਿਨਜਿਆਂਗ ਵਿੱਚ 4.4 ਤੀਬਰਤਾ ਦਾ ਭੁਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਿਨਜਿਆਂਗ ਵਿੱਚ 4.4 ਤੀਬਰਤਾ ਦਾ ਭੁਚਾਲ ਆਇਆ। ਐਨ.ਸੀ.ਐਸ ਦੇ ਮੁਤਾਬਕ ਇਸ ਭੁਚਾਲ ਦਾ ਕੇਂਦਰ ਵੀ 10 ਕਿ.ਮੀ. ਦੀ ਡੂੰਘਾਈ ‘ਤੇ ਸੀ। ਇਸ ਸਮੇਂ, ਇਸ ਭੂਚਾਲ ਕਾਰਨ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ

ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਦੀ ਵਰਤੋਂ ਕਰਕੇ ਮਾਪੀ ਜਾਂਦੀ ਹੈ। ਰਿਕਟਰ ਪੈਮਾਨੇ ‘ਤੇ 4 ਤੋਂ 4.9 ਤੀਬਰਤਾ ਦੇ ਭੂਚਾਲ ਕਾਰਨ ਘਰੇਲੂ ਚੀਜ਼ਾਂ ਆਪਣੀਆਂ ਥਾਵਾਂ ਤੋਂ ਡਿੱਗ ਸਕਦੀਆਂ ਹਨ। 5 ਤੋਂ 5.9 ਤੀਬਰਤਾ ਦੇ ਭੂਚਾਲ ਕਾਰਨ ਭਾਰੀ ਵਸਤੂਆਂ ਅਤੇ ਫਰਨੀਚਰ ਹਿੱਲ ਸਕਦੇ ਹਨ। 6 ਤੋਂ 6.9 ਵਿੱਚ ਇਮਾਰਤ ਦਾ ਬੇਸ ਡਿੱਗ ਸਕਦਾ ਹੈ। 7 ਤੋਂ 7.9 ਵਿੱਚ ਇਮਾਰਤਾਂ ਡਿੱਗ ਜਾਂਦੀਆਂ ਹਨ। 8 ਤੋਂ 8.9 ਵਿੱਚ ਸੁਨਾਮੀ ਦਾ ਖ਼ਤਰਾ ਹੁੰਦਾ ਹੈ ਅਤੇ ਬਹੁਤ ਤਬਾਹੀ ਮਚਦੀ ਹੈ। 9 ਜਾਂ ਵੱਧ ਵਿੱਚ ਸਭ ਤੋਂ ਭਿਆਨਕ ਤਬਾਹੀ ਹੁੰਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version