Home ਸੰਸਾਰ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਮਿਆਂਮਾਰ : ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿੱਚ ਅੱਜ (30 ਸਤੰਬਰ, 2025) ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ ਹੈ। ਇਨ੍ਹਾਂ ਝਟਕਿਆਂ ਨੂੰ ਉੱਤਰ-ਪੂਰਬ ਦੇ ਰਾਜਾਂ ਵਿੱਚ ਵੀ ਮਹਿਸੂਸ ਕੀਤਾ ਗਿਆ। ਇਨ੍ਹਾਂ ਵਿੱਚ ਮਨੀਪੁਰ, ਨਾਗਾਲੈਂਡ ਅਤੇ ਅਸਮ ਪ੍ਰਮੁੱਖ ਰੂਪ ਨਾਲ ਸ਼ਾਮਲ ਹਨ।

ਨੈਸ਼ਨਲ ਸੈਂਟਰ ਆਫ਼ ਸੀਸਮੌਲੋਜੀ (ਐਨ.ਸੀ.ਐਸ.) ਦੇ ਅਨੁਸਾਰ, ਇਹ ਭੂਚਾਲ ਸਵੇਰੇ 6:10 ਵਜੇ ਦੇ ਕਰੀਬ ਆਇਆ। ਇਹਨਾਂ ਦਾ ਕੇਂਦਰ ਮਣੀਪੁਰ ਤੋਂ ਦੱਖਣ-ਪੂਰਬ ਵਿੱਚ 27 ਕਿਲੋਮੀਟਰ ਦੂਰ ਉਖਰੁਲ ਵਿੱਚ ਜ਼ਮੀਨ ਦੇ 15 ਕਿਲੋਮੀਟਰ ਹੇਠਾਂ ਰਿਹਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਜਗ੍ਹਾ ਨਾਗਾਲੈਂਡ ਦੇ ਵੋਖਾ ਤੋਂ ਦੱਖਣ-ਦੱਖਣ-ਪੂਰਬ ਵਿੱਚ 155 ਕਿਲੋਮੀਟਰ ਦੂਰ ਅਤੇ ਦੀਮਾਪੁਰ ਤੋਂ 159 ਕਿਲੋਮੀਟਰ ਦੂਰ ਦੱਖਣ-ਪੂਰਬ ਵਿੱਚ ਸਥਿਤ ਹੈ।

ਦਰਅਸਲ, ਸੋਮਵਾਰ ਦੇਰ ਰਾਤ ਮਹਾਰਾਸ਼ਟਰ ਦੇ ਸਤਾਰਾ ਵਿੱਚ ਵੀ ਭੂਚਾਲ ਆਇਆ। ਜਿੱਥੇ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਦਾ ਕੇਂਦਰ ਕੋਲਹਾਪੁਰ ਤੋਂ 91 ਕਿਲੋਮੀਟਰ ਉੱਤਰ-ਪੱਛਮ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸ ਤੋਂ ਬਾਅਦ ਤਿੱਬਤ ਵਿੱਚ ਸਵੇਰੇ 4.28 ਵਜੇ 3.3 ਤੀਬਰਤਾ ਦਾ ਇੱਕ ਭੂਚਾਲ ਆਇਆ, ਜਿਸ ਵਿੱਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ।

NO COMMENTS

LEAVE A REPLY

Please enter your comment!
Please enter your name here

Exit mobile version