Home ਸੰਸਾਰ ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ , ਇੰਨ੍ਹੀ ਰਹੀ ਤੀਬਰਤਾ

ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ , ਇੰਨ੍ਹੀ ਰਹੀ ਤੀਬਰਤਾ

0

ਕਾਬੁਲ: ਅਫਗਾਨਿਸਤਾਨ ‘ਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਮਾਪੀ ਗਈ ਹੈ। ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ 9:36 ਵਜੇ ਆਇਆ। ਇਸ ਦਾ ਕੇਂਦਰ ਧਰਤੀ ਤੋਂ 147 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ।

ਂਛਸ਼ ਦੇ ਅਨੁਸਾਰ, ਇਸਦਾ ਵਿਥਕਾਰ 36.347 ਉੱਤਰ ਅਤੇ ਲੰਬਕਾਰ 71.496 ਪੂਰਬ ਦਰਜ ਕੀਤਾ ਗਿਆ । ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਭੂਚਾਲ ਤੋਂ ਬਾਅਦ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਮਿਲੀ ਹੈ।

ਰੈੱਡ ਕਰਾਸ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਅਕਸਰ ਭੂਚਾਲ ਆਉਂਦੇ ਹਨ, ਖਾਸ ਤੌਰ ‘ਤੇ ਹਿੰਦੂ ਕੁਸ਼ ਖੇਤਰ ਵਿੱਚ, ਜੋ ਕਿ ਇੱਕ ਬਹੁਤ ਸਰਗਰਮ ਭੂਚਾਲ ਵਾਲੇ ਖੇਤਰ ਵਿੱਚ ਸਥਿਤ ਹੈ। ਅਫਗਾਨਿਸਤਾਨ ਵਿੱਚ ਭੂਚਾਲ ਦਾ ਖਤਰਾ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਟਕਰਾਅ ਵਾਲੇ ਖੇਤਰ ਵਿੱਚ ਇਸਦੇ ਸਥਾਨ ਨਾਲ ਜੁੜਿਆ ਹੋਇਆ ਹੈ। ਹੇਰਾਤ ਖੇਤਰ ਸਮੇਤ ਦੇਸ਼ ਦੇ ਕੁਝ ਹਿੱਸਿਆਂ ਵਿੱਚੋਂ ਇੱਕ ਵੱਡੀ ਫਾਲਟ ਲਾਈਨ ਵੀ ਲੰਘਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version