HomeHealth & Fitnessਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਜ਼ਬਰਦਸਤ...

ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਜ਼ਬਰਦਸਤ ਫਾਇਦੇ

Health News: ਪੀਲੀ ਮੁੰਗੀ ਦੀ ਦਾਲ (Yellow beet dal) ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਪੀਲੀ ਮੁੰਗੀ ਦੀ ਦਾਲ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਵਰਗੇ ਤੱਤ ਵੱਡੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ।

ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਜ਼ਬਰਦਸਤ ਫਾਇਦੇ…

ਪੇਟ ਦੀਆਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ: ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ।

ਕੋਲੈਸਟ੍ਰਾਲ ਰਹੇਗਾ ਕੰਟਰੋਲ: ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।

ਦਸਤ ‘ਚ ਫਾਇਦੇਮੰਦ: ਦਾਲ ਦਾ ਪਾਣੀ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ।

ਪਾਚਨ ਕਿਰਿਆ ਨੂੰ ਸੁਧਾਰੇ: ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।

ਊਰਜਾ ਨਾਲ ਭਰਪੂਰ: ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।

ਥਕਾਵਟ ਦੂਰ ਕਰਦਾ ਹੈ : ਇੱਕ ਕੱਪ ਦਾਲ ਦਾ ਪਾਣੀ ਪੀਣ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ।

ਹੀਟ ਸਟ੍ਰੋਕ ਤੋਂ ਬਚਾਅ: ਦਾਲ ‘ਚ ਇਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।

ਇਮਿਊਨਿਟੀ ਵਧੇਗੀ : ਖਾਲੀ ਪੇਟ ਦਾਲ ਪੀਣ ਨਾਲ ਵੀ ਕਮਜ਼ੋਰ ਇਮਿਊਨਿਟੀ ਵਧਦੀ ਹੈ।

ਯਾਦਦਾਸ਼ਤ ਮਜ਼ਬੂਤ : ਇੱਕ ਕਟੋਰੀ ਦਾਲ ਪੀਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਮਜ਼ਬੂਤ ​​ਹੁੰਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments