Health News : ਕੈਮੋਮਾਈਲ ਚਾਹ ਇੱਕ ਹਰਬਲ ਡਰਿੰਕ ਹੈ ਜੋ ਮੈਟ੍ਰਿਕੇਰੀਆ ਕੈਮੋਮਿਲਾ ਪੌਦੇ ਦੇ ਸੁੱਕੇ ਫੁੱਲਾਂ ਤੋਂ ਬਣਾਈ ਜਾਦੀ ਹੈ। ਇਹ ਕੈਫੀਨ-ਮੁਕਤ ਹੁੰਦੀ ਹੈ, ਇਸ ਲਈ ਇਸਦਾ ਸੇਵਨ ਸਿਹਤ ਦੇ ਲਈ ਫਾਇਦੇਮੰਦ ਮੰਨੀ ਜਾਦੀ ਹੈ। ਕੈਮੋਮਾਈਲ ਚਾਹ ਵਿੱਚ ਫਲੇਵੋਨੋਇਡਜ਼ ਅਤੇ ਐਪੀਜੇਨਿਨ ਵਰਗੇ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ, ਜੋ ਇਸਨੂੰ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣਾ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਪੀਜੇਨਿਨ ਨਾਮਕ ਇੱਕ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਮਾਗ ਦੇ ਉਨ੍ਹਾਂ ਰੀਸੈਪਟਰਾਂ ਨਾਲ ਜੁੜਦਾ ਹੈ ਜੋ ਨੀਂਦ ਨੂੰ ਵਧਾ ਦਿੰਦੀ ਹੈ ਅਤੇ ਇਨਸੌਮਨੀਆ ਨੂੰ ਘੱਟ ਕਰਦੀ ਹੈ। ਅਜਿਹੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਮੋਮਾਈਲ ਚਾਹ ਪੀਣ ਦੇ ਕੀ ਫਾਇਦੇ ਹੁੰਦੇ ਹਨ।
ਕੈਮੋਮਾਈਲ ਚਾਹ ਪੀਣ ਦੇ ਫਾਇਦੇ
- ਬਿਹਤਰ ਨੀਂਦ ਵਿੱਚ ਮਦਦਗਾਰ
ਕੈਮੋਮਾਈਲ ਵਿੱਚ ਐਪੀਜੇਨਿਨ ਨਾਮ ਦਾ ਇੱਕ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਮਾਗ ਦੇ ਉਨ੍ਹਾਂ ਰੀਸੈਪਟਰਾਂ ਨਾਲ ਜੁੜਦਾ ਹੈ ਜੋ ਨੀਂਦ ਨੂੰ ਵਧਾ ਦਿੰਦੇ ਹਨ। ਇਹ ਇਨਸੌਮਨੀਆ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਿਤ ਹੈ।
- ਤਣਾਅ ਅਤੇ ਚਿੰਤਾ ਘੱਟ ਕਰਨਾ
ਇਹ ਚਾਹ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਦੀ ਹੈ। ਜੇਕਰ ਤੁਸੀਂ ਕੰਮ ਦੇ ਦਬਾਵ ਜਾਂ ਮਾਨਸਿਕ ਤਣਾਵ ਵਿੱਚ ਹੈ, ਤਾਂ ਇੱਕ ਕੱਪ ਕੈਮੋਮਾਈਲ ਚਾਹ ਪੀਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਚਿੰਤਾ ਘੱਟ ਸਕਦੀ ਹੈ।
- ਪਾਚਨ ਪ੍ਰਣਾਲੀ ਦੇ ਲਈ ਲਾਭਦਾਇਕ
ਕੈਮੋਮਾਈਲ ਵਿੱਚ ਐਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਪੇਟ ਨਾਲ ਜੁੜੀ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਇਸ ਦੇ ਸੇਵਨ ਨਾਲ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਦੂਰ ਹੁੰਦੀ ਹੈ। ਪੇਟ ਵਿੱਚ ਮਰੋੜ ਜਾਂ ਦਰਦ ਤੋਂ ਰਾਹਤ ਦਿਲਵਾਉਂਦਾ ਹੈ। ਹਲਕੇ ਦਸਤ ਜਾਂ ਮਤਲੀ ਤੋਂ ਵੀ ਰਾਹਤ ਦਿਵਾ ਸਕਦਾ ਹੈ।
- ਬਲੱਡ ਸ਼ੂਗਰ ਕੰਟਰੋਲ
ਕੁਝ ਖੋਜਾਂ ਦੇ ਅਨੁਸਾਰ, ਨਿਯਮਿਤ ਤੌਰ ‘ਤੇ ਕੈਮੋਮਾਈਲ ਚਾਹ ਦਾ ਸੇਵਨ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵਿੱਚ ਅਚਾਨਕ ਵੱਧਣ ਦਾ ਖ਼ਤਰਾ ਘੱਟ ਹੋ ਜਾਦਾ ਹੈ।
ਕਦੋਂ ਪੀਣਾ ਸਭ ਤੋਂ ਵਧੀਆ ਹੈ?
ਰਾਤ ਨੂੰ ਸੌਣ ਤੋਂ 30-45 ਮਿੰਟ ਪਹਿਲਾਂ ਕੈਮੋਮਾਈਲ ਚਾਹ ਪੀਣਾ ਬੈਸਟ ਮੰਨੀ ਜਾਦੀ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਮਾਈਡ ਰਿਲੈਕਸ ਰਹਿੰਦਾ ਹੈ।
